ਅਸੀਂ ਥੋਡਾ ਮੁੰਡਾ ਖੇਤ ਵਿੱਚ ਵੱਡ ਦਿੱਤਾ ਹੈ ਘਰ ਆ ਕੇ ਦੇ ਗਏ ਸੁਨੇਹਾ

Uncategorized

ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦਿਨੋਂ ਦਿਨ ਗੁੰਡਾਗਰਦੀ ਵਧਦੀ ਜਾ ਰਹੀ ਹੈ, ਹਰ ਰੋਜ਼ ਹੀ ਲੁੱਟਾਂ ਖਸੁੱਟਾਂ ਅਤੇ ਮਾਰ ਕੁੱਟ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਹੁਣ ਅੰਮ੍ਰਿਤਸਰ ਤੋਂ ਇੱਕ ਕਤਲ ਦਾ ਕੇਸ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਸਤਾਈ ਸਾਲ ਦੇ ਇਕ ਨੌਜਵਾਨ ਨੂੰਕਿਸੇ ਤੇਜ਼ ਹਥਿਆਰ ਨਾਲ ਵੱਢ ਕੇ ਉਸਦਾ ਕਤਲ ਕਰ ਦਿੱਤਾ।

 

ਨੌਜਵਾਨ ਦੇ ਪਿਤਾ ਦੇ ਦੱਸਣ ਅਨੁਸਾਰ ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ ਪਹਿਲਾਂ ਕਿਸੇ ਲੜਾਈ ਉੱਤੇ ਉਨ੍ਹਾਂ ਦਾ ਸਮਝੌਤਾ ਦੋਸ਼ੀਆਂ ਨਾਲ ਹੋ ਚੁੱਕਿਆ ਸੀ।

 

ਪਰ ਫਿਰ ਤੋਂ ਉਸੇ ਰੰਜਿਸ਼ ਕਰਕੇ ਇਸ ਲੜਕੇ ਦਾ ਕਤਲ ਕਰ ਦਿੱਤਾ ਗਿਆ ।ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਘਰ ਆ ਕੇ ਅੱਠ ਦੱਸ ਜਣਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਹੈ ।

 

ਇਨ੍ਹਾਂ ਦੋਸ਼ੀਆਂ ਕੋਲੋ ਤਲਵਾਰਾਂ ਅਤੇ ਪਿਸਤੌਲ ਵੀ ਸੀ । ਜਦੋਂ ਪਿਤਾ ਵੱਲੋਂ ਜਵਾਰ ਦੇ ਖੇਤ ਵਿੱਚ ਜਾ ਕੇ ਦੇਖਿਆ ਗਿਆ ਤਾਂ ਉੱਥੇ ਉਸ ਦੇ ਪੁੱਤਰ ਦੀ ਲਾਸ਼ ਮਿਲੀ। ਪੁਲਸ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਦੋਸ਼ੀਆਂ ਉਤੇ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *