ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਇੱਕ ਮਾਂ ਆਪਣੇ ਪੁੱਤਰ ਦੀ ਲਾਸ਼ ਇਕ ਬੈਟਰੀ ਰਿਕਸ਼ਾ ਵਿਚ ਲਿਜਾਂਦੀ ਦਿਖ ਰਹੀ ਹੈ । ਇਹ ਤਸਵੀਰਾਂ ਤੁਹਾਡੀਆਂ ਅੱਖਾਂ ਜ਼ਰੂਰ ਨਮ ਕਰ ਦੇਣੀਆਂ।
ਦੱਸ ਦੇਈਏ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਦਾ ਹੈ , ਜਿੱਥੇ ਕਿ ਜੋਨਪੁਰ ਦਾ ਰਹਿਣ ਵਾਲਾ ਵਨੀਤ, ਜੋ ਕਿ ਮੁੰਬਈ ਵਿਚ ਕੰਮ ਕਰਦਾ ਸੀ। ਇਕ ਵਿਆਹ ਦੇ ਸਮਾਗਮ ਨੂੰ ਦੇਖਣ ਲਈ ਆਪਣੇ ਪਿੰਡ ਜੌਨਪੁਰ ਆਇਆ ਹੋਇਆ ਸੀ । ਜਿਸ ਦੌਰਾਨ ਉਸ ਦੀ ਹਾਲਤ ਵਿਗੜੀ । ਜਾਣਕਾਰੀ ਮੁਤਾਬਕ ਵਨੀਤ ਨੂੰ ਕਿਡਨੀ ਦੀ ਸਮੱਸਿਆ ਸੀ ।
ਵਾਰਾਣਸੀ ਦੇ ਇਕ ਹਸਪਤਾਲ ਲਿਜਾਣ ਤੋਂ ਬਾਅਦ ਉੱਥੇ ਉਸ ਲਈ ਕੋਈ ਬੈੱਡ ਨਹੀਂ ਮਿਲਿਆ,ਨਾ ਹੀ ਕੋਈ ਇਲਾਜ ਮਿਲਿਆ ।ਜਿਸ ਕਰਕੇ ਉਸ ਦੀ ਮੌਤ ਹੋ ਗਈ ।ਪਰ ਸਾਡੇ ਭੈੜੇ ਸਿਸਟਮ ਦਾ ਇਹ ਕਹਿਰ ਦੇਖੋ ਕਿ ਉਸ ਦੀ ਮ੍ਰਿਤਕ ਦੇਹ ਨੂੰ ਘਰ ਲਿਜਾਣ ਵਾਸਤੇ ਕੋਈ ਐਂਬੂਲੈਂਸ ਵੀ ਨਸੀਬ ਨਾ ਹੋਈ।
ਜਿਸ ਕਰਕੇ ਉਸ ਦੀ ਮਾਂ ਨੂੰ ਬੇਵੱਸ ਹੋ ਕੇ ਬੈਟਰੀ ਆਟੋ ਰਿਕਸ਼ਾ ਵਿੱਚ ਆਪਣੇ ਪੁੱਤਰ ਦੀ ਲਾਸ਼ ਆਪਣੇ ਪੈਰਾਂ ਵਿੱਚ ਰੱਖ ਕੇ ਲਿਜਾਣੀ ਪਈ।ਸੱਚਮੁੱਚ ਹੀ ਇਹ ਤਸਬੀਰਾਂ ਸਰਕਾਰ ਉੱਤੇ ਅਤੇ ਹਸਪਤਾਲਾਂ ਦੇ ਪ੍ਰਸ਼ਾਸਨ ਉੱਤੇ ਬਹੁਤ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ ਅਤੇ ਨਾਲ ਹੀ ਇਹ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਹਨ।