ਅੰਮ੍ਰਿਤਸਰ ਵਿੱਚ ਲੁੱਟਾਂ ਖਸੁੱਟਾਂ ਦੇ ਮਾਮਲੇ ਵਧਦੇ ਜਾ ਰਹੇ ਹਨ । ਇਸੇ ਤਰ੍ਹਾਂ ਦਾ ਇਕ ਮਾਮਲਾ ਆਦਮਪੁਰ ਲਾਗੇ ਇਕ ਪੈਟਰੋਲ ਪੰਪ ਤੋਂ ਚੋਰੀ ਕਰਨ ਦਾ ਸਾਹਮਣੇ ਆਇਆ ਹੈ । ਏਸੀਪੀ ਹਰਪਾਲ ਸਿੰਘ ਦਾ ਦੱਸਣਾ ਹੈ ਕਿ ਇਹ ਕੁੱਲ ਬਾਰਾਂ ਵਿਅਕਤੀਆਂ ਦਾ ਇੱਕ ਗਰੁੱਪ ਹੈ,
ਜੋ ਥਾਂ ਥਾਂ ਤੇ ਲੁੱਟ ਖਸੁੱਟ ਕਰ ਰਿਹਾ ਹੈ । ਇਨ੍ਹਾਂ ਬਾਰਾਂ ਵਿਅਕਤੀਆਂ ਵਿੱਚੋਂ ਨੌੰ ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀ ਤਿੱਨ ਨੂੰ ਜਲਦ ਹੀ ਗ੍ਰਿਫਤਾਰ ਕਰ ਲਵੇਗੀ । ਪੁਲੀਸ ਅਨੁਸਾਰ ਇਨ੍ਹਾਂ ਵਿਅਕਤੀਆਂ ਕੋਲੋਂ ਚਾਰ ਮੋਟਰਸਾਈਕਲ ,ਛੇ ਮੋਬਾਇਲ ਅਤੇ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।
ਇਨ੍ਹਾਂ ਦਾ ਅਗਲਾ ਪਲਾਨ ਇੱਕ ਬੈਂਕ ਨੂੰ ਲੁੱਟਣ ਦਾ ਸੀ। ਇਹ ਵਿਅਕਤੀ ਲਗਪਗ ਉਨੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਬਾਰਾਂ ਹੋਰ ਵਾਰਦਾਤਾਂ ਦਾ ਖੁਲਾਸਾ ਕਰ ਰਹੇ ਹਨ ,ਜੋ ਇਹ ਆਉਣ ਵਾਲੇ ਸਮੇਂ ਵਿਚ ਕਰਨ ਵਾਲੇ ਸੀ।
ਹੁਸ਼ਿਆਰਪੁਰ ਦੇ ਇੱਕ ਥਾਣੇ ਵਿੱਚ ਵੀ ਇਨ੍ਹਾਂ ਇਸ ਗਰੁੱਪ ਦੇ ਖ਼ਿਲਾਫ਼ ਇੱਕ ਰਿਪੋਰਟ ਦਰਜ ਹੋਈ ਸੀ । ਪੁਲਸ ਦੁਆਰਾ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਇਨ੍ਹਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।