ਅੱਜਕੱਲ੍ਹ ਲੁੱਟਾਂ ਖੋਹਾਂ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਸਰਹਿੰਦ ਰੋਡ ਉਤੇ ਇਕ ਦੁਕਾਨ ਵਿਚ ਦਿਨ ਦਿਹਾੜੇ ਚੋਰੀ ਕੀਤੀ ਗਈ । ਜਾਣਕਾਰੀ ਮੁਤਾਬਕ ਪਹਿਲਾਂ ਇੱਕ ਇੱਕ ਕਰਕੇ ਤਿੰਨ ਲੜਕੇ ਦੁਕਾਨ ਅੰਦਰ ਦਾਖਲ ਹੋਏ , ਜਿਨ੍ਹਾਂ ਨੇ ਆਪਣੇ ਚਿਹਰੇ ਰੁਮਾਲ ਨਾਲ ਢਕੇ ਹੋਏ ਸੀ। ਇਨ੍ਹਾਂ ਲੜਕਿਆਂ ਵਲੋਂ ਦੁਕਾਨਦਾਰਾਂ ਨੂੰ ਧਮਕਾਇਆ ਗਿਆ ।
ਜਦੋਂ ਦੁਕਾਨਦਾਰ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਪਿਸਤੌਲ ਦਿਖਾ ਕੇ ਦੁਕਾਨ ਚ ਪਈ ਨਗਦੀ ਚੋਰੀ ਕੀਤੀ। ਇਨ੍ਹਾਂ ਚੋਰਾਂ ਵੱਲੋਂ ਦੁਕਾਨ ਵਿੱਚ ਇੱਕ ਫਾਇਰ ਵੀ ਕੀਤਾ ਗਿਆ , ਜਿਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਰਾਂ ਦੁਆਰਾ ਲਗਪਗ ਪੱਚੀ ਹਜ਼ਾਰ ਰੁਪਏ ਅਤੇ ਕੁਝ ਮੋਬਾਇਲ ਚੋਰੀ ਕੀਤੇ ਗਏ ।ਭਾਵੇਂ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਪੁਲੀਸ ਦੁਬਾਰਾ ਇਹ ਚੋਰ ਅਜੇ ਤਕ ਵੀ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ।
ਇਸ ਘਟਨਾ ਤੋਂ ਬਾਅਦ ਵਪਾਰੀ ਵਰਗ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਅਤੇ ਲਾਕਡਾਊਨ ਨੇਮਾਰ ਰੱਖਿਆ ਹੈ, ਉੱਪਰੋਂ ਇਹ ਲੁੱਟ ਖਸੁੱਟ ਦੇ ਮਾਮਲੇ ਵਧਦੇ ਜਾ ਰਹੇ ਹਨ । ਉਨ੍ਹਾਂ ਨੇ ਪ੍ਰਸ਼ਾਸਨ ਤੋਂ ਸਕਿਊਰਿਟੀ ਦੀ ਮੰਗ ਕੀਤੀ ਅਤੇ ਅਜਿਹੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।