ਇਸ ਨੌਜਵਾਨ ਦੇ ਹਨ ਜਾਨ ਇਬਰਾਹਿਮ ਤੋਂ ਲੈ ਕੇ ਬੱਬੂ ਮਾਨ ਤੱਕ ਚਰਚੇ

Uncategorized

ਦੁੱਖਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਇਸੇ ਤਰ੍ਹਾਂ ਦੀ ਪ੍ਰੇਰਨਾ ਦੇ ਰਹੀ ਹੈ ਸਤਨਾਮ ਧਾਲੀਵਾਲ ਦੀ ਕਹਾਣੀ । ਸਤਨਾਮ ਧਾਲੀਵਾਲ ਜਿਨ੍ਹਾਂ ਨੇ 2005ਵਿੱਚ ਮਿਸਟਰ ਪੰਜਾਬ ਦਾ ਖਿਤਾਬ ,2006ਵਿੱਚ ਸੂਪਰ ਹਾਟ ਮਾਡਲ ਦਿੱਲੀ ਅਤੇ ਮਿਸਟਰ ਇੰਡੀਆ,ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਐਵਾਰਡ ਜਿੱਤੇ।

ਦੱਸ ਦਈਏ ਕਿ ਇਸ ਨੌਜਵਾਨ ਨੇ ਬੱਬੂ ਮਾਨ,ਹੈਪੀ ਰਾਏਕੋਟੀ,ਰੌਸ਼ਨ ਪ੍ਰਿੰਸ ਦੀਪ ਸਿੱਧੂ, ਰਾਜਬੀਰ ਜਵੰਦਾ ਅਤੇ ਹੋਰ ਬਹੁਤ ਸਾਰੇ ਬੌਲੀਵੁੱਡ ਐਕਟਰਾਂ ਨੂੰ ਵੀ ਫਿਟਨੈੱਸ ਟ੍ਰੇਨਿੰਗ ਦਿੱਤੀ ਹੈ। ਪਰ ਇੱਥੋਂ ਤਕ ਪਹੁੰਚਣਾ ਇਸ ਨੌਜਵਾਨ ਲਈ ਇੰਨਾ ਆਸਾਨ ਨਹੀਂ ਸੀ।

ਸਤਨਾਮ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਇੱਕ ਆਮ ਪਰਿਵਾਰ ਵਿੱਚ ਹੀ ਹੋਇਆ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੇ ਕਬੱਡੀ ਖੇਡਣਾ ਸ਼ੁਰੂ ਕੀਤਾ ਅਤੇ ਕਾਫੀ ਇਨਾਮ ਵੀ ਜਿੱਤੇ। ਪਰ ਉਸ ਤੋਂ ਬਾਅਦ ਉਨ੍ਹਾਂ ਦੀ ਲੱਤ ਉੱਤੇ ਸੱਟ ਲੱਗ ਗਈ।

ਜਿਸ ਕਰਕੇ ਡਾਕਟਰ ਨੇ ਕਿਹਾ ਕਿ ਉਹ ਹੁਣ ਨਹੀਂ ਖੇਡ ਸਕਦੇ। ਜਿਸ ਤੋਂ ਬਾਅਦ ਉਹ ਤਿੰਨ ਚਾਰ ਮਹੀਨੇ ਡਿਪ੍ਰੈਸ਼ਨ ਵਿਚ ਰਹੇ। ਉਸ ਤੋਂ ਲਗਪਗ ਇਕ ਸਾਲ ਬਾਅਦ ਉਨ੍ਹਾਂ ਨੇ ਫਿਟਨੈੱਸ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਬਹੁਤ ਮਿਹਨਤ ਤੋਂ ਬਾਅਦ ਲੋਕਾਂ ਵਿੱਚ ਆਪਣੀ ਪਹਿਚਾਣ ਬਣਾਈ।

Leave a Reply

Your email address will not be published. Required fields are marked *