ਜਿਊਂਦੇ ਬੰਦੇ ਨੂੰ ਲਾਸ਼ਾਂ ਵਾਲੇ ਬੈਗ ਵਿਚ ਲੈ ਚੱਲੇ ਸੀ ਸਸਕਾਰ ਲਈ

Uncategorized

ਇਕ ਪਾਸੇ ਲੋਕਾਂ ਨੂੰ ਕਰੁਣਾ ਨੇ ਡਰਾਇਆ ਹੋਇਆ ਹੈ ਅਤੇ ਦੂਜੇ ਪਾਸੇ ਡਾਕਟਰਾਂ ਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਲਾਪਰਵਾਹੀਆਂ ਨੇ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਦਿੱਤਾ ਹੈ ।

ਹਰ ਰੋਜ਼ ਹੀ ਦੇਸ਼ ਵਿੱਚੋਂ ਡਾਕਟਰਾਂ ਵੱਲੋਂ ਕੀਤੀ ਲਾਪ੍ਰਵਾਹੀ ਦੀ ਖਬਰ ਸਾਹਮਣੇ ਆਉਂਦੀ ਹੈ ਅਤੇ ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ,

ਜਿਸ ਵਿਚ ਕੇ ਡਾਕਟਰਾਂ ਦੁਆਰਾ ਇੱਕ ਜਿਊਂਦੇ ਵਿਅਕਤੀ ਨੂੰ ਹੀ ਮਰਿਆ ਹੋਇਆ ਘੋਸ਼ਿਤ ਕਰ ਕੇ ਉਸ ਨੂੰ ਇਕ ਬੈਗ ਚ ਪੈਕ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਬਾਰੇ ਭਾਜਪਾ ਦੇ ਇੱਕ ਬੁਲਾਰੇ ਵੱਲੋਂ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ,

ਜਿਸ ਵਿਚ ਇਕ ਵਿਅਕਤੀ ਇਕ ਬੈਗ ਵਿੱਚ ਪਿਆ ਹੈ, ਜਦੋਂ ਉਸ ਨੂੰ ਖੋਲ੍ਹ ਕੇ ਦੇਖਿਆ ਜਾਂਦਾ ਹੈ ਤਾਂ ਉਸ ਵਿੱਚ ਉਹ ਜਿਊਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਅਜਿਹੀਆਂ ਵੀਡੀਓਜ਼ ਦੇਖ ਕੇ ਲੋਕਾਂ ਨੂੰ ਡਾਕਟਰਾਂ ਕੋਲ ਜਾਣ ਤੋਂ ਵੀ ਡਰ ਲੱਗਦਾ ਹੈ । ਕਿਉਂਕਿ ਦਿਨੋਂ ਦਿਨ ਡਾਕਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਲਾਪਰਵਾਹੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

Leave a Reply

Your email address will not be published. Required fields are marked *