ਇਸ ਵਿਅਕਤੀ ਨੇ ਬਣਾਈ ਇਕ ਅਨੋਖੀ ਕਾਰ

Uncategorized

ਜੇ ਇਨਸਾਨ ਕੁਝ ਠਾਣ ਲਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਇਸੇ ਤਰ੍ਹਾਂ ਦੀ ਇੱਕ ਉਦਾਹਰਣ ਬਾਘਾਪੁਰਾਣਾ ਤੋਂ ਸਾਹਮਣੇ ਆ ਰਹੀ ਹੈ। ਜਿਥੋਂ ਕਿ ਰੁਪਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਹੱਥੀਂ ਇਕ ਕਾਰ ਨੂੰ ਤਿਆਰ ਕੀਤਾ ਹੈ ।

ਰੁਪਿੰਦਰ ਸਿੰਘ ਦੇ ਦੱਸਣ ਅਨੁਸਾਰ ਉਹ ਸ਼ਿਮਲਾ ਤੋਂ ਆਪਣੇ ਬੱਚੇ ਲਈ ਇੱਕ ਛੋਟੀ ਜਿਹੀ ਕਾਰ ਲੈ ਕੇ ਆਏ ਸੀ ਅਤੇ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੀ ਇਹ ਹੋਰਾਂ ਕਾਰਾਂ ਵਾਂਗੂੰ ਚੱਲ ਸਕਦੀ ਹੈ।

ਇਸੇ ਸਵਾਲ ਨੂੰ ਸੀਰੀਅਸ ਲੈਂਦੇ ਹੋਏ ਰੁਪਿੰਦਰ ਸਿੰਘ ਨੇ ਇਕ ਕਾਰ ਬਣਾ ਦਿੱਤੀ। ਜਿਸ ਵਿਚ ਐਕਟਿਵਾ ਦਾ ਇੰਜਣ,ਮਾਰੂਤੀ ਦਾ ਸਟੇਅਰਿੰਗ ਮੋਟਰਸਾਈਕਲ ਦੇ ਟਾਇਰਾਂ ਨੂੰ ਵਰਤਿਆ ਗਿਆ ਹੈ ਅਤੇ ਕੈਲ ਲੱਕੜ ਦੀ ਵਰਤੋਂ ਕੀਤੀ ਗਈ ।ਉਨ੍ਹਾਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਲੱਕੜ ਦਾ ਕੰਮ ਕਰਦੇ ਹਨ ਅਤੇ ਇਸ ਕਾਰ ਨੂੰ ਬਣਾਉਣ ਵਿਚ ਉਨ੍ਹਾਂ ਨੂੰ ਦੋ ਸਾਲ ਲੱਗੇ।

ਇਸ ਕਾਰ ਵਿੱਚ ਦੋ ਸਵਾਰੀਆਂ ਬੈਠ ਸਕਦੀਆਂ ਹਨ ਤੇ ਇਹ 40 ਦੀ ਸਪੀਡ ਤੱਕ ਚੱਲ ਸਕਦੀ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵੱਡੇ ਭਰਾ ਨੇ ਇੱਕ ਕਾਰ ਬਣਾਈ ਸੀ ਤੇ ਹੁਣ ਉਨ੍ਹਾਂ ਦੁਬਾਰਾ ਇਹ ਕਾਰ ਬਣਾਉਣ ਤੇ ਉਨ੍ਹਾਂ ਦੇ ਬੱਚੇ ਬਹੁਤ ਖੁਸ਼ ਹਨ ।

Leave a Reply

Your email address will not be published. Required fields are marked *