ਪਿਛਲੇ ਦਿਨੀਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਰੋਪੜ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣੇ ਹੀ ਸਕੂਲ ਦੀ ਇੱਕ ਵਿਦਿਆਰਥਣ ਦੇ ਥੱਪੜ ਮਾਰਿਆ ਗਿਆ। ਲੋਕਾਂ ਵੱਲੋਂ ਪ੍ਰਿੰਸੀਪਲ ਦੀ ਇਸ ਹਰਕਤ ਦੀ ਭਾਰੀ ਨਿੰਦਾ ਕੀਤੀ ਹੈ ।
ਪਰ ਫਿਰ ਵੀ ਇਹ ਪ੍ਰਿੰਸੀਪਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ । ਦੱਸ ਦੇਈਏ ਕਿਪ੍ਰਿੰਸੀਪਲ ਅੰਜੂ ਸੈਣੀ ਚੌਧਰੀ ਦੀ ਆਪਣੇ ਹੀ ਸਕੂਲ ਦੀ ਇੱਕ ਅਧਿਆਪਕਾ ਨਾਲ ਵਾਰਤਾਲਾਪ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।
ਜਿਸ ਵਿੱਚ ਸਕੂਲ ਦੇ ਇੱਕ ਮਸਲੇ ਉੱਤੇ ਗੱਲ ਹੋ ਰਹੀ ਹੈ ਅਤੇ ਪ੍ਰਿੰਸੀਪਲ ਦੁਆਰਾ ਅਧਿਆਪਕਾਂ ਉੱਤੇ ਰੋਹਬ ਪਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਿੰਸੀਪਲ । ਦੂਜੇ ਪਾਸੇ ਅਧਿਆਪਕਾਂ ਵੱਲੋਂ ਵੀ ਪੂਰੀ ਨਿਡਰਤਾ ਨਾਲ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ,
ਪਰ ਪ੍ਰਿੰਸੀਪਲ ਵੱਲੋਂ ਗ਼ਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਹੋਏ ਅਧਿਆਪਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਰਕੇ ਲੋਕਾਂ ਵੱਲੋਂ ਪ੍ਰਿੰਸੀਪਲ ਮੈਡਮ ਦੀ ਸਖ਼ਤ ਨਿੰਦਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਮੈਡਮ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਕਿਸੇ ਹੋਰ ਵਿਦਿਆਰਥੀ ਜਾਂ ਅਧਿਆਪਕਾਂ ਨਾਲ ਗਲਤ ਸਲੂਕ ਨਾ ਹੋਵੇ ।