ਵਾਰ ਵਾਰ ਬੰਦ ਕਰਾਉਣ ਤੇ ਵੀ ਚੱਲ ਰਿਹਾ ਸੀ ਟੋਲ ਪਲਾਜ਼ਾ, ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਏ ਕਿਸਾਨ

Uncategorized

ਕਿਸਾਨੀ ਅੰਦੋਲਨ ਚਲਦਿਆਂ ਪੰਜ ਮਹੀਨੇ ਪੂਰੇ ਹੋਣ ਵਾਲੇ ਹਨ , ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ । ਜਿਸ ਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤਕ ਉਹ ਪੰਜਾਬ ਹਰਿਆਣਾ ਵਿੱਚ ਟੋਲ ਪਲਾਜ਼ੇ ਉੱਤੇ ਪਰਚੀ ਨਹੀਂ ਕੱਟਣ ਦੇਣਗੇ ਅਤੇ ਨਾ ਹੀ ਭਾਜਪਾ ਦੇ ਕਿਸੇ ਲੀਡਰ ਦੀ ਕੋਈ ਮੀਟਿੰਗ ਹੁਣ ਦੇਣਗੇ।

ਪਰ ਸਰਕਾਰ ਨੇ ਕਿਸਾਨਾਂ ਦੇ ਇਸ ਕਥਨ ਨੂੰ ਹਲਕੇ ਵਿਚ ਲਿਆ ਅਤੇ ਇੱਕ ਟੌਲ ਪਲਾਜ਼ਾ ਚਾਲੂ ਕਰ ਦਿੱਤਾ । ਕਿਸਾਨਾਂ ਨੂੰ ਖ਼ਬਰ ਮਿਲਣ ਤੇ ਉਹ ਵੱਡੀ ਮਾਤਰਾ ਵਿਚ ਟੋਲ ਪਲਾਜ਼ੇ ਤੇ ਪਹੁੰਚੇ ਅਤੇ ਧਰਨਾ ਲਗਾ ਕੇ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਆਪ੍ਰੇਸ਼ਨ ਕਲੀਨ ਰਾਹੀਂ ਕੋਰੋਨਾ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਵਾਪਸ ਭੇਜਣਾ ਚਾਹੁੰਦੀ ਹੈ,

ਪਰ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪ੍ਰੇਸ਼ਨ ਕਲੀਨ ਨਹੀਂ ਕਰਨਾ ਆਉਂਦਾ । ਉਨ੍ਹਾਂ ਸਰਕਾਰ ਨੂੰ ਲਲਕਾਰਦਿਆਂ ਹੋਇਆਂ ਕਿਹਾ ਕਿ ਸਰਕਾਰ ਮੈਦਾਨ ਵਿਚ ਆਵੇ ਤੇ ਕਿਸਾਨ ਦੱਸਣਗੇ ਕਿ ਆਪ੍ਰੇਸ਼ਨ ਕਲੀਨ ਕਿਸ ਤਰ੍ਹਾਂ ਹੁੰਦਾ। ਕਿਸਾਨਾਂ ਨੇ ਕਿਹਾ ਕਿ ਕੋਰੋਨਾ ਨਾ ਦੀ ਕੋਈ ਬਿਮਾਰੀ ਨਹੀਂ ਬਲਕਿ ਸਰਕਾਰ ਕੋਰੋਨਾ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਹੀ ਹੈ ।

Leave a Reply

Your email address will not be published.