ਕੋਰੋਨਾ ਦੇ ਮਰੀਜ਼ਾਂ ਦਾ ਹਾਲ ਹੋ ਰਿਹਾ ਨਰਕ ਤੋਂ ਵੀ ਭੈੜਾ,ਆਕਸੀਜਨ ਦੀ ਘਾਟ ਕਾਰਨ ਤੜਫ ਰਹੇ ਹਨ ਮਰੀਜ਼

Uncategorized

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਆਕਸੀਜਨ ਦੀ ਕਮੀ ਹੋਣ ਕਰ ਕੇ ਇੱਕ ਕੋਰੂਨਾ ਮਰੀਜ਼ ਨੂੰ ਹਸਪਤਾਲ ਵਿੱਚੋਂ ਬਾਹਰ ਕੱਢਿਆ ਗਿਆ ਹੈ । ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਟਰੈਚਰ ਤੇ ਪਾ ਕੇ ਲਿਜਾਇਆ ਜਾ ਰਿਹਾ ਹੈ ਅਤੇ ਨਾਲ ਹੀ ਬੜੀ ਮੁਸ਼ਕਲ ਨਾਲ ਆਕਸੀਜਨ ਸਿਲੰਡਰ ਚੁੱਕ ਕੇ ਲਿਜਾ ਰਹੇ ਹਨ ।

ਉਸ ਤੋਂ ਬਾਅਦ ਕੁਝ ਔਰਤਾਂ ਵੱਲੋਂ ਸਰਕਾਰ ਉੱਤੇ ਭੜਾਸ ਕੱਢੀ ਜਾਂਦੀ ਹੈ ਅਤੇ ਸਰਕਾਰ ਦੇ ਪ੍ਰਬੰਧਾਂ ਉਤੇ ਸਵਾਲ ਚੁੱਕੇ ਜਾਂਦੇ ਹਨ ਕਿ ਸਰਕਾਰ ਕੀ ਕਰ ਰਹੀ ਹੈ ਉਸ ਦੀ ਜਨਤਾ ਲਈ । ਸੱਚਮੁੱਚ ਹੀ ਇਹ ਵੀਡੀਓ ਸ਼ਰਮਸ਼ਾਰ ਕਰਨ ਵਾਲੀ ਹੈ ,

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਸਰਕਾਰ ਨੂੰ ਲਾਹਨਤਾਂ ਪਾ ਰਹੇ ਹਨ ।ਕਿਉਂਕਿ ਇਕ ਪਾਸੇ ਸਰਕਾਰ ਕੋਰੂਨਾ ਤੋਂ ਬਚਾਅ ਕਰਨ ਲਈ ਭਾਸ਼ਣ ਦੇ ਰਹੀ ਹੈ ਤੇ ਹਰ ਰੋਜ਼ ਹੀ ਟੀਵੀ ਚੈਨਲਾਂ ਉੱਤੇ ਸਰਕਾਰ ਦੇ ਚਹੇਤਿਆਂ ਵੱਲੋਂ ਮਾਸਕ ਪਾ ਕੇ ਮਸ਼ਹੂਰੀਆਂ ਕੀਤੀਆਂ ਜਾਂਦੀਆਂ ਹਨ ।

ਪਰ ਲੱਗਦਾ ਹੈ ਸਰਕਾਰ ਨੂੰ ਇਹ ਰੋਂਦੇ ਵਿਲਕਦੇ ਲੋਕ ਨਹੀਂ ਦਿਖ ਰਹੇ। ਸੋ ਲੋਕਾਂ ਨੂੰ ਆਪਣਾ ਖ਼ਿਆਲ ਖੁਦ ਰੱਖਣਾ ਪਵੇਗਾ ,ਕਿਉਂਕਿ ਸਰਕਾਰ ਤੋਂ ਅਸੀਂ ਕੋਈ ਉਮੀਦ ਨਹੀਂ ਕਰ ਸਕਦੇਅਤੇ ਹਸਪਤਾਲਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ।

Leave a Reply

Your email address will not be published. Required fields are marked *