ਕੋਰੋਨਾ ਦੇ ਚਲਦਿਆਂ ਪੁਲਸ ਅਤੇ ਲੋਕਾਂ ਵਿਚਕਾਰ ਬਹਿਸ ਦੀਆਂ ਕਈ ਜਗ੍ਹਾ ਤੋਂ ਵੀਡਿਉਜ਼ ਸਾਹਮਣੇ ਆ ਰਹੀਆਂ। ਪਿਛਲੇ ਦਿਨੀਂ ਇਕ ਪਤੀ ਪਤਨੀ ਦੀ ਪੁਲੀਸ ਨਾਲ ਬਹਿਸ ਦੇਖੀ ਗਈ ਸੀ, ਜੋ ਕੇ ਪਤੀ ਪਤਨੀ ਦੁਬਾਰਾ ਮਾਸਕ ਨਾ ਲਗਾਉਣ ਕਰਕੇ ਹੋਈ ਸੀ ।
ਇਸੇ ਤਰ੍ਹਾਂ ਦੀ ਇੱਕ ਖ਼ਬਰ ਰਾਜਸਥਾਨ ਦੇ ਜੋਧਪੁਰ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਲੜਕੀ ਵੱਲੋਂ ਪੁਲੀਸ ਨਾਲ ਬਹਿਸ ਕੀਤੀ ਜਾ ਰਹੀ ਹੈ। ਜਦੋਂ ਸੁਰੱਖਿਆ ਕਰਮੀਆਂ ਨੇ ਇਸ ਲੜਕੀ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਤਾਂ ਇਸ ਲੜਕੀ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਚਾਹੇ ਕੁਝ ਵੀ ਕਰ ਲਓ ਪਰ ਮੈਂ ਕੋਰੋਨਾ ਟੈਸਟ ਨਹੀਂ ਕਰਾਵਾਂਗੀ ।
ਮਾਮਲਾ ਉਦੋਂ ਵਧਿਆ ਜਦੋਂ ਇੱਕ ਪੁਲੀਸ ਕਰਮਚਾਰੀ ਵੱਲੋਂ ਕਿਹਾ ਗਿਆ ਕਿ ਤੂੰ ਕੀ ਤੇਰੀ ਮਾਂ ਵੀ ਕੋਰੋਨਾ ਟੈਸਟ ਕਰਵਾਵੇਗੀ । ਇਸ ਗੱਲ ਨੂੰ ਸੁਣ ਕੇ ਲੜਕੀ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਜੰਮ ਕੇ ਹੰਗਾਮਾ ਕੀਤਾ ।
ਅਜਿਹੀਆਂ ਵੀਡੀਓ ਇਸ ਲਈ ਵੀ ਸਾਹਮਣੇ ਆ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਇਹ ਯਕੀਨ ਨਹੀਂ ਹੈ ਕਿ ਕੋਰੋਨਾ ਨਾਂ ਦੀ ਕੋਈ ਬਿਮਾਰੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ ਅਤੇ ਕੋਰੂਨਾ ਦੇ ਨਾਂ ਤੇ ਲੋਕਾਂ ਨੂੰ ਡਰਾ ਰਹੀ ਹੈ ।