ਅਜਿਹੀਆਂ ਵੀਡੀਓਜ਼ ਆਮ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਮਾਸਕ ਨਾ ਪਾਉਣ ਤੇ ਪੁਲੀਸ ਵੱਲੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਤੇ ਕਈ ਜਗ੍ਹਾ ਤੇ ਧੱਕੇਸ਼ਾਹੀ ਵੀ ਦੇਖਣ ਨੂੰ ਮਿਲ ਰਹੀ ਹੈ । ਪਰ ਰੋਪੜ ਵਿੱਚ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜਿਥੇ ਕਿ ਪੁਲੀਸ ਵੱਲੋਂ ਸੜਕ ਉਤੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਰੋਕਿਆ ਜਾ ਰਿਹਾ,
ਪਰ ਬਿਨਾਂ ਕਿਸੇ ਧੱਕੇਸ਼ਾਹੀ ਤੋਂ ਉਨ੍ਹਾਂ ਦਾ ਟੈਸਟ ਕਰਵਾਇਆ ਜਾ ਰਿਹਾ ਹੈ। ਕਰੋਨਾ ਦਾ ਟੈਸਟ ਕਰਨ ਲਈ ਰੋਪੜ ਦੇ ਸਿਵਲ ਹਸਪਤਾਲ ਦੀ ਇੱਕ ਟੀਮ ਸੜਕ ਕਿਨਾਰੇ ਖੜ੍ਹੀ ਹੈ , ਜੋ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦਾ ਕੋਰੋਨਾ ਟੈਸਟ ਕਰ ਰਹੀ ਹੈ ।
ਟੈਸਟ ਦੌਰਾਨ ਵਿਅਕਤੀ ਦੀ ਪੂਰੀ ਡਿਟੇਲ ਲਈ ਜਾਂਦੀ ਹੈ। ਕੋਰੂਨਾ ਟੈਸਟ ਦੀ ਰਿਪੋਰਟ ਵਿਅਕਤੀਆਂ ਦੇ ਮੋਬਾਇਲ ਫੋਨ ਤੇ ਭੇਜੀ ਜਾ ਰਹੀ ਹੈ । ਅਜੇ ਤੱਕ ਸਿਵਲ ਹਸਪਤਾਲ ਦੀ ਸਿਰਫ਼ ਇੱਕ ਟੀਮ ਹੀ ਅਜਿਹਾ ਕੰਮ ਕਰ ਰਹੀ ਹੈ ਅਤੇ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ
ਕਿ ਲੋਕਾਂ ਨੂੰ ਮਾਸਕ ਪਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਹੋ ਸਕੇ ਅਤੇ ਜੇਕਰ ਕਿਸੇ ਨੂੰ ਕੋਰੂਨਾ ਦੇ ਲੱਛਣ ਦਿਖਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ ।