ਸੁਖਬੀਰ ਬਾਦਲ ਨੇ ਲਾਇਆ ਫੂਡ ਸਪਲਾਈ ਦੇ ਡਾਇਰੈਕਟਰ ਨੂੰ ਫੋਨ

Uncategorized

ਇਕ ਪਾਸੇ ਮੌਸਮ ਖ਼ਰਾਬ ਹੋ ਰਿਹਾ ਹੈ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਪਈਆਂ ਹਨ । ਕਈ ਥਾਵਾਂ ਉਤੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਖ਼ਰਾਬ ਹੋ ਚੁੱਕੀਆਂ ਹਨ । ਪਰ ਪੰਜਾਬ ਸਰਕਾਰ ਇਸ ਦਾ ਕੋਈ ਹੱਲ ਨਹੀਂ ਕਰ ਰਹੀ ।

ਕਿਸਾਨਾਂ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਕਾਰਨ ਉਨ੍ਹਾਂ ਦੀ ਫ਼ਸਲ ਮੰਡੀ ਵਿਚੋਂ ਚੱਕੀ ਨਹੀਂ ਜਾ ਰਹੀ । ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਨਜ਼ਦੀਕ ਪੈਂਦੀ ਮੰਡੀ ਗੋਨਿਆਣਾ ਕਲਾਂ ਵਿਚ ਦੌਰਾ ਕੀਤਾ । ਕਿਸਾਨਾਂ ਦੇ ਸ਼ਿਕਾਇਤ ਕਰਨ ਤੇ ਉਨ੍ਹਾਂ ਨੇ ਫੂਡ ਸਪਲਾਈ ਦੇ ਡਾਇਰੈਕਟਰ ਨੂੰ ਫੋਨ ਲਗਾਇਆ ਅਤੇ ਕਿਹਾ

ਕਿ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਦਰਾਂ ਦਿਨਾਂ ਤੋਂ ਉਨ੍ਹਾਂ ਦੀ ਫਸਲ ਦੀ ਖ਼ਰੀਦ ਨਹੀਂ ਹੋਈ ਤੇ ਫ਼ਸਲ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਸ ਉਤੇ ਰਿਪੋਰਟ ਚਾਹੀਦੀ ਹੈ।

ਸੋ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ । ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਥਾਂ ਥਾਂ ਤੇ ਧਰਨੇ ਵੀ ਲਗਾਏ ਜਾ ਰਹੇ ਹਨ ਅਤੇ ਕਈ ਜਗ੍ਹਾ ਤੇ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ।

Leave a Reply

Your email address will not be published.