ਸੰਤਾ ਬੰਤਾ ਦਾ ਨਵਾਂ ਰੂਪ, ਹੱਸਦੇ ਹੱਸਦੇ ਠੋਕ ਦਿੱਤੇ ਸਾਰੇ ਲੀਡਰ

Uncategorized

ਪੰਜਾਬੀ ਇੰਡਸਟਰੀ ਦੀ ਸੰਤਾ ਬੰਤਾ ਦੀ ਜੋੜੀ , ਜੋ ਅਕਸਰ ਹੀ ਕੁਝ ਮਜ਼ੇਦਾਰ ਚੁਟਕਲੇ ਸੁਣਾ ਕੇ ਲੋਕਾਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦੀ ਹੈ ।ਅੱਜ ਉਨ੍ਹਾਂ ਨੇ ਹੱਸਦੇ ਹਸਾਉਂਦੇ ਮੋਦੀ ਸਰਕਾਰ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਦੇ ਕੋਰੋਨਾ ਦੇ ਨਾਂ ਤੇ ਲਾਕਡਾਊਨ ਲਗਾ ਕੇ ਅਤੇ ਕਦੀ ਲੋਕਾਂ ਦੀ ਭਲਾਈ ਦੇ ਨਾਂ ਤੇ ਤਿੰਨ ਕਾਲੇ ਕਾਨੂੰਨ ਪਾਸ ਕਰਕੇ ।

ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਪੱਖ ਵਿਚ ਬੋਲਦੇ ਹੋਏ ਕਿਹਾ ਕਿ ਭਾਵੇਂ ਉਹ ਖੇਤੀਬਾਡ਼ੀ ਨਹੀਂ ਕਰਦੇ,ਪਰ ਜੋ ਉਹ ਖਾਂਦੇ ਹਨ ਉਹ ਕਿਸਾਨਾਂ ਦੇ ਖੇਤਾਂ ਤੋਂ ਹੀ ਆਉਂਦਾ ਹੈ ਇਸ ਲਈ ਸਾਰੇ ਲੋਕਾਂ ਦਾ ਹੱਕ ਬਣਦਾ ਹੈ ਕਿ ਉਹ ਕਿਸਾਨਾਂ ਦੇ ਦਾ ਸਾਥ ਦੇਣ ਅਤੇ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਯੋਗਦਾਨ ਪਾਉਣ ।

ਉਨ੍ਹਾਂ ਨੇ ਸਰਕਾਰ ਨੂੰ ਝਾੜ ਪਾਉਂਦਿਆਂ ਹੋਇਆਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਦਸ ਬੰਦੇ ਇਕੱਠੇ ਨਹੀਂ ਹੋਣ ਦਿੰਦੀ ਤੇ ਦੂਜੇ ਪਾਸੇ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਰੈਲੀਆਂ ਵਿੱਚ ਸੱਦ ਰਹੀ ਹੈ ਤੇ ਕੋਰੂਨਾ ਦੇ ਨਾਂ ਤੇ ਉਹ ਕਿਸਾਨਾਂ ਨੂੰ ਵਾਪਸ ਭੇਜਣਾ ਚਾਹ ਰਹੀ ਹੈ। ਅੱਗੇ ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸੰਘਰਸ਼ ਦੀ ਜ਼ਿੰਦਗੀ ਵਿੱਚ ਚਲਦੇ ਹੀ ਰਹਿਣੇ ਹਨ ਅਤੇ ਹੱਸਦੇ ਹਸਾਉਂਦੇ ਇਨ੍ਹਾਂ ਮੁਸੀਬਤਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ।

Leave a Reply

Your email address will not be published.