ਪੱਤਰਕਾਰ ਵੱਲੋਂ ਪੁਲਸ ਵਾਲੇ ਦਾ ਸਖ਼ਤ ਵਿਰੋਧ

Uncategorized

ਅੰਮ੍ਰਿਤਸਰ ਵਿੱਚ ਇੱਕ ਪੁਲੀਸ ਮੁਲਾਜ਼ਮ ਵੱਲੋਂ ਇਕ ਪੱਤਰਕਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਹਰਪਾਲ ਸਿੰਘ ਭੰਗੂ ਨਾ ਦੇ ਇੱਕ ਪੱਤਰਕਾਰ ਦੁਆਰਾ ਪੁਲੀਸ ਦੁਆਰਾ ਕੱਢੇ ਜਾ ਰਹੇ ਫਲੈਗ ਮਾਰਚ ਦੀ ਕਵਰੇਜ ਕੀਤੀ ਜਾ ਰਹੀ ਸੀ ।

ਜਿਸ ਦੌਰਾਨ ਆਈਪੀਐਸ ਆਫੀਸਰ ਦੇ ਇੱਕ ਗੰਨਮੈਨ ਨੇ ਪੱਤਰਕਾਰ ਨੂੰ ਕਵਰੇਜ ਕਰਨ ਤੋਂ ਰੋਕਿਆ।ਕਾਫ਼ੀ ਬਹਿਸ ਹੋਣ ਤੋਂ ਬਾਅਦ ਗੰਨਮੈਨ ਨੇ ਪੱਤਰਕਾਰ ਨੂੰ ਨਾਲ ਕੁੱਟਮਾਰ ਕੀਤੀ।

ਪੱਤਰਕਾਰ ਦੇ ਦੱਸਣ ਮੁਤਾਬਕ ਇਸ ਦੌਰਾਨ ਉਸ ਦੀ ਪੰਜ ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਚੇਨ ਗਾਇਬ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਥਾਣੇ ਅੱਗੇ ਧਰਨਾ ਦਿੱਤਾ ਗਿਆ

 ਇਨਸਾਫ਼ ਕਰਨ ਦੀ ਮੰਗ ਕੀਤੀ ਗਈ । ਦੂਜੇ ਪਾਸੇ ਸੀਨੀਅਰ ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਦੋਸ਼ੀ ਪੁਲਸ ਮੁਲਾਜ਼ਮ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *