ਕੁੜੀ ਨੂੰ ਸਟੇਜ ਤੇ ਬੁਲਾ ਕੇ ਕੁੱਟਣ ਵਾਲੀ ਮੈਡਮ ਦੇ ਹੱਕ ਵਿਚ ਆਈਆਂ ਕੁਝ ਕੁੜੀਆਂ

Uncategorized

ਰੋਪੜ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣੇ ਸਕੂਲ ਦੀ ਇੱਕ ਵਿਦਿਆਰਥਣ ਨੂੰ ਗੁੱਤੋਂ ਫੜ ਕੇ ਥੱਪੜ ਮਾਰਿਆ ਗਿਆ । ਜਿਸ ਦੀ ਵੀਡੀਓ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਉਸ ਤੋਂ ਬਾਅਦ ਸਕੂਲ ਦੇ ਉਸੇ ਪ੍ਰਿੰਸੀਪਲ ਦੀ ਇਕ ਰਿਕਾਰਡਿੰਗ ਵਾਇਰਲ ਹੋਈ,

ਜਿਸ ਵਿਚ ਪ੍ਰਿੰਸੀਪਲ ਦੁਆਰਾ ਆਪਣੇ ਸਕੂਲ ਦੀ ਇੱਕ ਅਧਿਆਪਕਾ ਨੂੰ ਧਮਕਾਇਆ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਪ੍ਰਿੰਸੀਪਲ ਦੀ ਭਾਰੀ ਨਿੰਦਾ ਕੀਤੀ।ਇਸ ਨਿੰਦਾ ਨੂੰ ਦੇਖਦੇ ਹੋਏ ਸਕੂਲ ਦੀਆਂ ਕੁਝ ਵਿਦਿਆਰਥਣਾਂ ਅਤੇ ਇਕ ਅਧਿਆਪਕਾ ਸਾਹਮਣੇ ਆਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਜਿਸ ਵੀਡਿਓ ਵਿੱਚ ਉਨ੍ਹਾਂ ਪ੍ਰਿੰਸੀਪਲ ਦੁਆਰਾ ਲੜਕੀ ਨੂੰ ਥੱਪੜ ਮਾਰਿਆ ਜਾ ਰਿਹਾ ਹੈ। ਉਥੇ ਗਲਤੀ ਲੜਕੀ ਦੀ ਹੀ ਸੀ, ਕਿਉਂਕਿ ਉਹ ਲੜਕੀ ਮੈਡਮ ਦੇ ਵਾਰ ਵਾਰ ਮਨ੍ਹਾ ਕਰਨ ਤੇ ਵੀ ਹੱਸ ਰਹੀ ਸੀ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਮੈਡਮ ਨੇ ਸਕੂਲ ਦੀ ਭਲਾਈ ਲਈ ਬਹੁਤ ਕੁਝ ਕੀਤਾ ਹੈ।

ਉਨ੍ਹਾਂ ਪ੍ਰਿੰਸੀਪਲ ਦੇ ਹੱਕ ਵਿਚ ਆਈ ਇਕ ਅਧਿਆਪਕਾ ਵੱਲੋਂ ਕਿਹਾ ਗਿਆ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਫੋਨ ਆ ਰਹੇ ਹਨ ਕਿ ਜੇਕਰ ਉਹ ਪ੍ਰਿੰਸੀਪਲ ਮੈਡਮ ਦੇ ਖ਼ਿਲਾਫ਼ ਕੁਝ ਬੋਲਣਾ ਚਾਹੁੰਦੇ ਹਨ ਤਾਂ ਬੋਲ ਸਕਦੇ ਹਨ।ਅਤੇ ਇਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਪ੍ਰਿੰਸੀਪਲ ਮੈਡਮ ਦੇ ਹੱਕ ਵਿੱਚ ਧਰਨਾ ਲਗਾਉਣ ਦੀ ਲੋੜ ਪਈ ਤਾਂ ਉਹ ਲਗਾਉਣਗੇ।

Leave a Reply

Your email address will not be published. Required fields are marked *