ਜੇਲ੍ਹ ਚ ਇਹ ਸਕੀਮ ਲਗਾ ਕੇ ਪਹੁੰਚਾਇਆ ਜਾ ਰਿਹਾ ਨਸ਼ਾ

Uncategorized

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚਰਚਾ ਵਿੱਚ ਰਹਿੰਦੀ ਹੈ , ਕਿਉਂਕਿ ਇੱਥੋਂ ਦੇ ਕੈਦੀਆਂ ਕੋਲੋਂ ਨਸ਼ੀਲੇ ਪਦਾਰਥ ਮਿਲਣ ਜਾਂ ਮੋਬਾਇਲ ਫੋਨ ਫੜੇ ਜਾਣ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਤੇ ਇਹ ਸਭ ਦੇਖਣ ਤੋਂ ਬਾਅਦ ਸਵਾਲ ਇਹ ਖੜ੍ਹੇ ਹੁੰਦੇ ਹਨ

ਕਿ ਕੈਦੀਆਂ ਕੋਲ ਇਹ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਪਹੁੰਚ ਦੇ ਕਿਵੇਂ ਹਨ ,ਤਾਂ ਇਸੇ ਤਰ੍ਹਾਂ ਦੀ ਇੱਕ ਨਵੀਂ ਨਵੀਂ ਘਟਨਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਹੋਈ ਹੈ ।

ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜੇਲ੍ਹ ਦੇ ਬਾਹਰੋਂ ਇਕ ਗੇਂਦ ਵਿੱਚ ਨੌੰ ਗ੍ਰਾਮ ਅਫੀਮ ਅਤੇ ਦੋ ਤੰਬਾਕੂ ਦੇ ਪੈਕੇਟ ਪਾ ਕੇ , ਗੇਂਦ ਜੇਲ੍ਹ ਦੇ ਅੰਦਰ ਸੁੱਟੀ ਜਾਂਦੀ ਹੈ ਤੇ ਜਦੋਂ ਜੇਲ੍ਹ ਵਿੱਚ ਬੰਦ ਕੈਦੀ ਇਸਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਪੁਲੀਸ ਮੁਲਾਜ਼ਮ ਵੱਲੋਂ ਇਹ ਗੇਂਦ ਉਨ੍ਹਾਂ ਤੋਂ ਖੋਹ ਕੇ ਦੇਖਿਆ ਜਾਂਦਾ ਹੈ ਤਾਂ ਇਸ ਵਿੱਚ ਅਫ਼ੀਮ ਅਤੇ ਤੰਬਾਕੂ ਮਿਲਦੇ ਹਨ ।

ਇਸ ਤੋਂ ਬਾਅਦ ਜੇਲ੍ਹ ਦੇ ਅਧਿਕਾਰੀ ਹਰਕਤ ਵਿੱਚ ਆਉਂਦੇ ਹਨ ਅਤੇ ਹੁਣ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਅਣਪਛਾਤੇ ਵਿਅਕਤੀਆਂ ਨੂੰ ਜਲਦੀ ਹੀ ਫੜ ਲਵੇਗੀ ਅਤੇ ਬਣਦੀ ਕਾਰਵਾਈ ਉਨ੍ਹਾਂ ਦੇ ਖ਼ਿਲਾਫ਼ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਪੁਲੀਸ ਮੁਲਾਜ਼ਮ ਹੋਰ ਚੁਕੰਨੇ ਹੋ ਗਏ ਹਨ ਅਤੇ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਹੀਂ ਹੋਣ ਦਿੱਤੀ ਜਾਵੇਗੀ ।

Leave a Reply

Your email address will not be published. Required fields are marked *