ਬਠਿੰਡਾ ਦੇ ਬੱਸ ਸਟੈਂਡ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਜਿਸ ਦਾ ਨਾਂ ਮਨਪ੍ਰੀਤ ਕੌਰ ਦੱਸਿਆ ਜਾ ਰਿਹਾ, ਵੱਲੋਂ ਕਾਫੀ ਦੇਰ ਬੱਸ ਸਟੈਂਡ ਚ ਹੰਗਾਮਾ ਕੀਤਾ ਜਾਂਦਾ ਤੇ ਭਾਰੀ ਜਾਮ ਲੱਗ ਜਾਂਦਾ ।
ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ , ਕਿਉਂਕਿ ਕਾਫੀ ਸਮੇਂ ਤਕ ਪੁਲੀਸ ਉੱਥੇ ਨਹੀਂ ਪਹੁੰਚੀ, ਜਿਸ ਕਰਕੇ ਰਸਤਾ ਸਾਫ਼ ਨਾ ਹੋ ਸਕਿਆ ਇਸ ਲੜਕੀ ਵੱਲੋਂ ਸਡ਼ਕ ਉੱਤੇ ਬੈਰੀਕੇਡਿੰਗ ਕੀਤੀ ਗਈ ਅਤੇ ਇਕ ਰੇਹੜੀ ਲਗਾ ਕੇ ਸੜਕ ਬੰਦ ਕੀਤੀ ਗਈ ਅਤੇ ਇਸ ਲੜਕੀ ਦਾ ਕਹਿਣਾ ਹੈ
ਕਿ ਇਸ ਦਾ ਭਰਾ ਕਿਸਾਨੀ ਅੰਦੋਲਨ ਵਿਚ ਮਾਰਿਆ ਗਿਆ । ਇਸ ਦੇ ਦੱਸਣ ਮੁਤਾਬਿਕ ਇਹ ਬੀੜ ਤਲਾਬ ਬਸਤੀ ਦੀ ਰਹਿਣ ਵਾਲੀ ਹੈ । ਜਦੋਂ ਪੁਲੀਸ ਵਾਲਿਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਕਿਹਾ ਕੀ ਪਹਿਲਾਂ ਮੈਨੂੰ ਮੇਰਾ ਭਰਾ ਲਿਆ ਕੇ ਦਿਓ ।
ਜਾਣਕਾਰੀ ਮੁਤਾਬਕ ਇਸ ਲੜਕੀ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹੰਗਾਮਾ ਕਰ ਰਹੀ ਸੀ ।ਪਰ ਇਸ ਦੇ ਅਜਿਹਾ ਕਰਨ ਨਾਲ ਲੋਕਾਂ ਨੂੰ ਕਾਫੀ ਲੰਬੇ ਸਮੇਂ ਤਕ ਰੁਕਣਾ ਪਿਆ । ਕਾਫੀ ਜੱਦੋ ਜਹਿਦ ਤੋਂ ਬਾਅਦ ਇਸ ਲੜਕੀ ਨੂੰ ਸੜਕ ਤੋਂ ਹਟਾਇਆ ਗਿਆ ।