ਅਰਵਿੰਦ ਕੇਜਰੀਵਾਲ ਨੇ ਮੰਗੀ ਪ੍ਰਧਾਨਮੰਤਰੀ ਮੋਦੀ ਤੋਂ ਮੁਆਫ਼ੀ

Uncategorized

23 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ 10 ਸੂਬਿਆਂ ਦੇ ਮੁੱਖ ਮੰਤਰੀਆਂ ਵਿਚਕਾਰ ਇੱਕ ਮੀਟਿੰਗ ਹੋਈ ।ਮੀਟਿੰਗ ਵਿੱਚ ਉਨ੍ਹਾਂ ਦੱਸ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਸੀ, ਜਿੱਥੇ ਕਿ ਕੋਰੂਨਾ ਦੇ ਸਭ ਤੋਂ ਵੱਧ ਕੇਸ ਆ ਰਹੇ ਹਨ ।

ਇਸ ਮੀਟਿੰਗ ਵਿਚੋਂ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਅਤੇ ਦੇਸ਼ ਦੀ ਜਨਤਾ ਨੂੰ ਕੋਰੂਨਾ ਕਰਕੇ ਹੋ ਰਹੀਆਂ ਪ੍ਰੇਸ਼ਾਨੀਆਂ ਬਾਰੇ ਗੱਲਬਾਤ ਹੋ ਰਹੀ ਸੀ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦਿੱਲੀ ਵਿਚ ਕੋਰੂਨਾ ਦੇ ਮਾਮਲੇ ਬਹੁਤ ਵਧਦੇ ਜਾ ਰਹੇ ਹਨ ,ਜਿਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਸੀ ।

ਇਸ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਹਸਪਤਾਲਾਂ ਦੀ ਚਰਚਾ ਕੀਤੀ ਗਈ ਅਤੇ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਲਗਪਗ ਸੱਤ ਸੌ ਟਨ ਆਕਸੀਜਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਕੋਲ ਸਿਰਫ਼ ਸਾਢੇ ਤਿੱਨ ਸੌ ਟਨ ਆਕਸੀਜਨ ਹੀ ਪਹੁੰਚੀ ਹੈ।

ਇਸ ਗੱਲਬਾਤ ਦੇ ਦੌਰਾਨ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੋਕਿਆ ਗਿਆ ਅਤੇ ਕੇਜਰੀਵਾਲ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰੋਟੋਕਾਲ ਦੇ ਖ਼ਿਲਾਫ਼ ਜਾ ਕੇ ਇਸ ਅੰਦਰੂਨੀ ਮੀਟਿੰਗ ਨੂੰ ਲਾਈਵ ਟੈਲੀਕਾਸਟ ਕੀਤਾ ਹੈ । ਜਿਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਮੀਟਿੰਗ ਦੇ ਚਲਦਿਆਂ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਮੰਗਣੀ ਪਈ ।

Leave a Reply

Your email address will not be published. Required fields are marked *