ਅੰਮ੍ਰਿਤਸਰ ਵਿੱਚ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਦੇ ਨੌਜਵਾਨ ਨੂੰ ਪੁਲਸ ਨੇ ਫੜਿਆ

Uncategorized

ਪੰਜਾਬ ਵਿੱਚ ਕੋਰੋਨਾ ਨੂੰ ਦੇਖਦਿਆਂ ਹੋਇਆਂ, ਸਰਕਾਰ ਵੱਲੋਂ ਨਾਈਟ ਕਰਫ਼ਿਊ ਕੀਤਾ ਗਿਆ। ਇੱਥੋਂ ਤਕ ਕਿ ਸਕੂਲ ਕਾਲਜ,ਜਿੱਥੇ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ । ਜਿੰਮ,ਜਿੱਥੇ ਨੌਜਵਾਨਾਂ ਦੀ ਸਿਹਤ ਬਣਦੀ ਹੈ, ਨੁੰ ਤਾਂ ਬੰਦ ਕਰ ਦਿੱਤਾ ਗਿਆ ਹੈ ਪਰ ਸ਼ਰਾਬ ਦੇ ਠੇਕੇ, ਜਿੱਥੇ ਕਿ ਲੋਕ ਆਪਣੀ ਸਿਹਤ ਅਤੇ ਪੈਸਾ ਦੋਵੇਂ ਬਰਬਾਦ ਕਰਦੇ ਹਨ ਅਜੇ ਤਕ ਖੁੱਲ੍ਹੇ ਹਨ ।

ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਇੱਕ ਤੇਈ ਸਾਲਾ ਨੌਜਵਾਨ ਵੱਲੋਂ ਰਾਤ ਨੂੰ ਠੇਕੇ ਉੱਤੇ ਜਾ ਕੇ ਲਾਈਵ ਵੀਡੀਓ ਬਣਾਈ ਗਈ ਅਤੇ ਠੇਕਾ ਬੰਦ ਕਰਨ ਲਈ ਕਿਹਾ ਗਿਆ ,ਪਰ ਇੱਕ ਵਿਅਕਤੀ ਵੱਲੋਂ ਇਸ ਨੌਜਵਾਨ ਦੇ ਖਿਲਾਫ ਪੁਲੀਸ ਸਟੇਸ਼ਨ ਵਿੱਚ ਪਰਚਾ ਦਰਜ ਕਰਵਾਇਆ ਗਿਆ

ਜਿਸ ਤੋਂ ਬਾਅਦ ਪੁਲੀਸ ਦੁਆਰਾ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਂਦਾ ਹੈ । ਪਰ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਲੋਕ ਨੌਜਵਾਨਾਂ ਦੀ ਰਿਹਾਈ ਲਈ ਪੁਲੀਸ ਉੱਤੇ ਦਬਾਅ ਬਣਾਉਂਦੇ ਹਨ ਅਤੇ ਇਸ ਨੂੰ ਦੇਖਦੇ ਹੋਏ ਪੁਲਸ ਦੁਆਰਾ ਇਸ ਨੌਜਵਾਨ ਨੂੰ ਛੱਡ ਦਿੱਤਾ ਜਾਂਦਾ ਹੈ ।

ਇਸ ਨੌਜਵਾਨ ਦਾ ਕਹਿਣਾ ਹੈ ਕਿ ਇਸ ਵੱਲੋਂ ਜਲ੍ਹਿਆਂਵਾਲੇ ਬਾਗ ਵਿਚ ਰਾਤ ਨੂੰ ਮਰੀਜ਼ਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਇਸ ਨੌਜਵਾਨ ਵੱਲੋਂ ਅਤੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕਾਂ ਵੱਲੋਂ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ।

Leave a Reply

Your email address will not be published. Required fields are marked *