ਹੋਟਲ ਚ ਚੱਲ ਰਹੀ ਸੀ ਪਾਰਟੀ ਉੱਪਰੋਂ ਪਹੁੰਚ ਗਈ ਪੁਲੀਸ

Uncategorized

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਨਾਈਟ ਕਰਫਿੳੂ ਕੀਤਾ ਗਿਆ ਹੈ, ਜਿਸ ਦੇ ਚੱਲਦੇ ਰਾਤੀਂ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਰਹੇਗਾ । ਇਹ ਨਿਯਮ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਾਗੂ ਹੈ ।

ਪੰਜਾਬ ਸਰਕਾਰ ਵੱਲੋਂ ਹਦਾਇਤ ਹੈ ਕਿ ਕਿਸੇ ਵੀ ਪ੍ਰੋਗਰਾਮ ਵਿੱਚ ਵੀਹ ਤੋਂ ਜ਼ਿਆਦਾ ਬੰਦਿਆਂ ਦੇ ਇਕੱਠੇ ਹੋਣ ਦੀ ਅਨੁਮਤੀ ਨਹੀਂ ਹੈ , ਪਰ ਫਿਰ ਵੀ ਲੋਕਾਂ ਵੱਲੋਂ ਭਾਰੀ ਇਕੱਠ ਕੀਤੇ ਜਾ ਰਹੇ ਹਨ ।

 

ਸੇ ਤਰ੍ਹਾਂ ਦਾ ਮਾਮਲਾ ਫਗਵਾੜਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਇੱਕ ਪੂਨਮ ਹੋਟਲ , ਜੋ ਕਿ ਜੀਟੀ ਰੋਡ ਤੇ ਹੈ । ਰਾਤ ਨੂੰ ਅੱਠ ਵਜੇ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਸੀ ਅਤੇ ਉਥੇ ਪਾਰਟੀ ਚੱਲ ਰਹੀ ਸੀ।ਜਦੋਂ ਪੁਲੀਸ ਨੂੰ ਇਸ ਮਾਮਲੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਲੋਕਾਂ ਨੂੰ ਹੋਟਲ ਚੋਂ ਬਾਹਰ ਕੱਢਿਆ ਅਤੇ ਹੋਟਲ ਦੇ ਮਾਲਕ ਅਤੇ ਮੈਨੇਜਰ ਉੱਤੇ ਐੱਫਆਈਆਰ ਦਰਜ ਕੀਤੀ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਪੁਲੀਸ ਵੱਲੋਂ ਪਹਿਲਾਂ ਹੀ ਸਾਰੇ ਹੋਟਲਾਂ ਵਿੱਚ ਜਾ ਕੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ

ਕਿ ਇਕ ਸੀਮਤ ਗਿਣਤੀ ਤੋਂ ਜ਼ਿਆਦਾ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ । ਇਸ ਸੰਬੰਧ ਵਿਚ ਪੁਲਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਸੀ, ਪਰ ਫਿਰ ਵੀ ਹੋਟਲ ਦੇ ਮਾਲਕਾਂ ਅਤੇ ਪ੍ਰਬੰਧਕਾਂ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ , ਜਿਸ ਕਰਕੇ ਪੁਲੀਸ ਨੂੰ ਹੋਰ ਸਖ਼ਤ ਹੋਣ ਦੀ ਲੋੜ ਪੈ ਰਹੀ ਹੈ ।

Leave a Reply

Your email address will not be published.