ਕੋਰੂਨਾ ਦੇ ਕਾਰਨ ਬੈਗ ਚ ਪੈਕ ਕਰਕੇ ਦਿੱਤੀਆਂ ਲਾਸ਼ਾਂ ,ਘਰ ਵਾਲਿਆਂ ਨੇ ਕਰ ਦਿੱਤਾ ਕਿਸੇ ਹੋਰ ਦਾ ਹੀ ਸੰਸਕਾਰ

Uncategorized

ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਤੋਂ ਦੋ ਮ੍ਰਿਤਕ ਦੇਹਾਂ ਦੀ ਅਦਲਾ ਬਦਲੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ । ਜਾਣਕਾਰੀ ਮੁਤਾਬਕ ਕੇ ਹਸਪਤਾਲ ਵਿਚ ਇਕੋ ਦਿਨ ਦੋ ਮਰੀਜ਼ਾਂ ਦੀ ਮੌਤ ਹੋਈ ਸੀ , ਜਿਸ ਕਰਕੇ ਮ੍ਰਿਤਕ ਦੇਹਾਂ ਨੂੰ ਬੈਗ ਚ ਪੈਕ ਕੀਤਾ ਗਿਆ ਅਤੇ ਦੋਹਾਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ।

ਇਕ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਮ੍ਰਿਤਕ ਦੇਹ ਦਾ ਚਿਹਰਾ ਨਹੀਂ ਦੇਖਿਆ , ਕਿਉਂਕਿ ਉਸ ਵਿਅਕਤੀ ਦੀ ਮੌਤ ਕੋਰੋਨਾ ਕਰਕੇ ਹੋਈ ਸੀ । ਪਰ ਜਦੋਂ ਦੂਜੇ ਪਰਿਵਾਰ ਨੇ ਸਸਕਾਰ ਕਰਨ ਸਮੇਂ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਨੂੰ ਦੇਖਿਆ ਗਿਆ ,ਤਾਂ ਹੜਕੰਪ ਮੱਚ ਗਈ ।ਕਿਉਂਕਿ ਉਹ ਉਨ੍ਹਾਂ ਦਾ ਪਰਿਵਾਰਕ ਮੈਂਬਰ ਨਹੀਂ ਸੀ ।

ਇਸ ਤੋਂ ਬਾਅਦ ਹਸਪਤਾਲ ਨਾਲ ਸੰਪਰਕ ਕੀਤਾ ਗਿਆ ।ਪਰ ਹਸਪਤਾਲ ਵਾਲੇ ਹੁਣ ਕੁਝ ਵੀ ਨਹੀਂ ਕਰ ਸਕਦੇ ਸੀ । ਕਿਉਂਕਿ ਇੱਕ ਵਿਅਕਤੀ ਦਾ ਸਸਕਾਰ ਹੋ ਚੁੱਕਿਆ ਸੀ ।

ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਸਪਤਾਲ ਵਾਲਿਆਂ ਦੀ ਵੱਡੀ ਲਾਪਰਵਾਹੀ ਹੈ, ਜਿਸ ਕਰਕੇ ਪਰਿਵਾਰਕ ਮੈਂਬਰਾਂ ਨੂੰ ਠੇਸ ਪਹੁੰਚੀ ਹੈ , ਕਿਉਂਕਿ ਉਹਨਾਂ ਨੂੰ ਸਹੀ ਮ੍ਰਿਤਕ ਦੇਹ ਨਹੀਂ ਦਿੱਤੀ ਗਈ ਅਤੇ ਉਹ ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਆਪਣੇ ਹੱਥੀਂ ਨਾ ਕਰ ਸਕੇ।

Leave a Reply

Your email address will not be published.