ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਵੱਲੋਂ ਕੀਤੀ ਹੋਈ ਡਰਾਮੇਬਾਜ਼ੀ ਹੈ।ਪਰ ਕੁਝ ਲੋਕ ਇਸ ਤੋਂ ਡਰੇ ਹੋਏ ਹਨ ਤੇ ਕੋਰੋਨਾ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ।
ਕਿਉਂਕਿ ਪਿਛਲੇ ਦਿਨਾਂ ਤੋਂ ਹਸਪਤਾਲਾਂ ਦੀਆਂ ਜੋ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਉਸ ਤੋਂ ਪਤਾ ਚਲਦਾ ਹੈ ਕਿ ਦੇਸ਼ ਦੇ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ । ਜਿੱਥੇ ਕਿ ਆਕਸੀਜਨ ਦਾ ਵੀ ਪੂਰਾ ਪ੍ਰਬੰਧ ਨਹੀਂ ਤਾਂ ਇਹ ਸਭ ਦੇਖਦੇ ਹੋਏ ਲੋਕਾਂ ਨੂੰ ਆਪਣਾ ਧਿਆਨ ਖੁਦ ਰੱਖਣ ਦੀ ਲੋੜ ਹੈ ਅਤੇ ਕੁਝ ਲੋਕਾਂ ਵੱਲੋਂ ਜੋ ਉਨ੍ਹਾਂ ਕੋਲੋਂ ਹੋ ਸਕਦਾ ਹੈ ਉਹ ਕਰ ਸਕ ਰਹੇ ਹਨ।
ਇੰਡੀਅਨ ਨੇਵੀ ਦੇ ਸਾਬਕਾ ਸੈਨਿਕ ਹਰਿੰਦਰ ਐੱਸ ਸਿੱਕਾ ਵੱਲੋਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਤਿੰਨ ਵਿਅਕਤੀ ਭਾਫ਼ ਲੈਂਦੇ ਦਿਖਾਈ ਦੇ ਰਹੇ ਹਨ ।
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇਕ ਸਟੋਵ ਉਤੇ ਕੂਕਰ ਰੱਖਿਆ ਹੋਇਆ ਹੈ ਅਤੇ ਕੂਕਰ ਦੇ ਉਪਰ ਤਿੰਨ ਪਾਈਪ ਲੱਗੇ ਹੋਏ ਹਨ । ਜਿਨ੍ਹਾਂ ਪਾਈਪਾਂ ਦੇ ਜ਼ਰੀਏ ਤਿੱਨ ਵਿਅਕਤੀ ਇੱਕੋ ਸਮੇਂ ਭਾਫ ਲੈ ਰਹੇ ਹਨ ।ਇਹ ਵੀਡਿਓ ਗੁਜਰਾਤ ਦੇ ਅਹਿਮਦਾਬਾਦ ਦਾ ਦੱਸਿਆ ਜਾ ਰਿਹਾ ਹੈ।