ਟਰਾਂਸਫਾਰਮ ਲੁੱਟਣ ਆਏ ਚੋਰ , ਮਿੱਧ ਗਏ ਸਾਰੇ ਪੱਠੇ

Uncategorized

ਅੱਜਕੱਲ੍ਹ ਲੁੱਟਾਂ ਖਸੁੱਟਾਂ ਦੀਆਂ ਵਾਰਦਾਤਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ । ਇਸੇ ਤਰ੍ਹਾਂ ਦੀ ਇੱਕ ਘਟਨਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇਕ ਪਿੰਡ ਵਿਚ ਚੋਰਾਂ ਵੱਲੋਂ ਟਰਾਂਸਫਾਰਮਰ ਚੋਂ ਤਾਂਬਾ ਅਤੇ ਤੇਲ ਚੋਰੀ ਕੀਤਾ ਗਿਆ ।ਇਹ ਟਰਾਂਸਫਾਰਮ ਖੇਤ ਵਿੱਚ ਲੱਗਿਆ ਹੋਇਆ ਸੀ,

ਜਿਸ ਖੇਤ ਦਾ ਮਾਲਕ ਹਰਪ੍ਰੀਤ ਸਿੰਘ ਅਤੇ ਲਾਲੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਕੇ ਕਰੀਬ ਦੱਸ ਵਜੇ ਆਪਣੇ ਘਰ ਚਲੇ ਗਏ ਸੀ ਤੇ ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਟਰਾਂਸਫਾਰਮ ਵਿੱਚ ਤੇਲ ਅਤੇ ਤਾਂਬਾ ਨਹੀਂ ਸੀ।

ਇਸ ਸਾਰੀ ਘਟਨਾ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੇਖਣ ਨੂੰ ਨਾ ਮਿਲੇ ।

ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦਾ ਇੱਕ ਟਰਾਂਸਫਾਰਮਰ ਚੋਰੀ ਹੋ ਚੁੱਕਿਆ ਹੈ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਇਹ ਘਟਨਾ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ ।

Leave a Reply

Your email address will not be published.