ਅਰਬਾਂ ਰੁਪਏ ਦਾ ਮਾਲਕ ਹੈ ਇਹ ਪੰਜਾਬੀ

Uncategorized

ਇਸ ਦੁਨੀਆਂ ਵਿੱਚ ਹਰ ਇਨਸਾਨ ਦੇ ਵੱਖਰੇ ਵੱਖਰੇ ਸ਼ੌਕ ਹਨ । ਜਿਨ੍ਹਾਂ ਨੂੰ ਪੂਰਾ ਕਰਨ ਲਈ ਇਕ ਇਨਸਾਨ ਹਰ ਵਕਤ ਮਿਹਨਤ ਕਰਦਾ ਹੈ । ਇਸੇ ਤਰ੍ਹਾਂ ਹੀ ਗੁਰਦਾਸਪੁਰ ਦੇ ਇਕ ਵਿਅਕਤੀ ਨੂੰ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਂਕ ਹੈ ਅਤੇ ਇਨ੍ਹਾਂ ਨੇ ਆਪਣੇ ਸ਼ੌਕ ਨੂੰ ਪੂਰਾ ਕਰ ਲਈ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਹਨ ।

ਜਿਨ੍ਹਾਂ ਵਿਚ ਬਾਈ ਸੌ ਸਾਲ ਪੁਰਾਣੇ ਸੋਨੇ ਦੇ ਸਿੱਕੇ ,ਦੋ ਸੌ ਸਾਲ ਪੁਰਾਣੀ ਫੁਲਕਾਰੀ ਜਿਸ ਦੀ ਕੀਮਤ ਲਗਪਗ ਚਾਲੀ ਤੋਂ ਪੰਜਾਹ ਹਜ਼ਾਰ ਹੋਵੇਗੀ, ਉੱਨੀ ਸੌ ਸਤੱਤਰ ਦਾ ਹਜ਼ਾਰ ਦਾ ਨੋਟ ਅਤੇ ਹੋਰ ਵੀ ਅਨੇਕਾਂ ਚੀਜ਼ਾਂ ਇਨ੍ਹਾਂ ਕੋਲ ਸਾਂਭ ਕੇ ਰੱਖੀਆਂ ਹੋਈਆਂ ਹਨ ।

ਇਕ ਲਾਇਬਰੇਰੀ ਵੀ ਇਨ੍ਹਾਂ ਨੇ ਬਣਾਈ ਹੋਈ ਹੈ, ਜਿਸ ਵਿੱਚ ਦੱਸ ਹਜ਼ਾਰ ਤੋਂ ਵੀ ਵੱਧ ਕਿਤਾਬਾਂ ਹਨ । ਇਨ੍ਹਾਂ ਨਾਲ ਗੱਲ ਕਰਨ ਤੇ ਇਨ੍ਹਾਂ ਨੇ ਦੱਸਿਆ ਕਿ ਇਹ ਸਭ ਇਨ੍ਹਾਂ ਨੇ ਆਪਣੇ ਪਿਤਾ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੀਤਾ ਹੈ । ਕਿਉਂਕਿ ਜਿਸ ਸਮੇਂ ਇਹ ਪੜ੍ਹਦੇ ਸੀ ਉਸ ਸਮੇਂ ਇਨ੍ਹਾਂ ਦੇ ਪਿਤਾ ਜੀ ਬੜੀ ਮੁਸ਼ਕਲ ਨਾਲ ਇਨ੍ਹਾਂ ਨੂੰ ਕਿਤਾਬਾਂ ਖ਼ਰੀਦ ਕੇ ਦਿੰਦੇ ਸੀ

ਤੇ ਅੱਜ ਇਨ੍ਹਾਂ ਨੇ ਆਪਣੀ ਇੱਕ ਲਾਇਬਰੇਰੀ ਖੋਲ੍ਹ ਕੇ ਆਪਣੇ ਪਿਤਾ ਜੀ ਦਾ ਸੁਪਨਾ ਪੂਰਾ ਕੀਤਾ ਹੈ ।ਇਨ੍ਹਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੇ ਪਿਤਾ ਜੀ ਨੂੰ ਵੀ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖਣ ਦਾ ਬਹੁਤ ਸ਼ੌਂਕ ਸੀ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਵੀ ਇਹ ਸ਼ੌਂਕ ਜਾਗਿਆ ।

Leave a Reply

Your email address will not be published.