ਦੁਬਈ ਤੋਂ ਘਰ ਵਾਪਸ ਆਇਆ ਭੈਣ ਦਾ ਇਹ ਇਕਲੌਤਾ ਵੀਰ

Uncategorized

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਨੌਜਵਾਨ ਸੁਖਰਾਜ ਸਿੰਘ 2018 ‘ਚ ਦੁਬਈ ਵਿੱਚ ਕੰਮ ਕਰਨ ਲਈ ਗਿਆ ਸੀ। ਸੁਖਰਾਜ ਸਿੰਘ ਦੇ ਮਾਤਾ ਪਿਤਾ ਨੇ ਕਰਜ਼ਾ ਲੈ ਕੇ ਉਸ ਨੂੰ ਦੁਬਈ ਭੇਜਿਆ ਸੀ । ਜਿਸ ਤੋਂ ਬਾਅਦ ਸੁਖਰਾਜ ਸਿੰਘ ਨੇ ਲਗਪਗ ਤਿੰਨ ਸਾਲ ਦੁਬਈ ਵਿੱਚ ਕੰਮ ਕੀਤਾ ਤਾਂ ਜੋ ਉਸ ਦੇ ਪਰਿਵਾਰ ਦੇ ਹਾਲਾਤ ਸੁਧਰ ਜਾਣ ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸੁਖਰਾਜ ਸਿੰਘ ਦੀ ਇੱਕ ਵੀਡਿਓ ਵਾਇਰਲ ਹੁੰਦੀ ਹੈ ਜਿਸ ਵਿਚ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਦਿਖਦੀ । ਹੌਲੀ ਹੌਲੀ ਇਹ ਵੀਡਿਓ ਸੁਖਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਤਕ ਪਹੁੰਚਦੀ ਹੈ ।

ਜਿਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਸਦੀ ਭੈਣ ਵੱਲੋਂ ਰੋ ਰੋ ਕੇ ਕਿਹਾ ਜਾਂਦਾ ਹੈ ਕਿ ਉਸ ਦੇ ਭਰਾ ਨੂੰ ਵਾਪਸ ਲਿਆਂਦਾ ਜਾਵੇ। ਇਸ ਤੋਂ ਬਾਅਦ ਸੁਖਰਾਜ ਸਿੰਘ ਦਾ ਪਰਿਵਾਰ ਪੀਟੀਸੀ ਕੰਮਿਊਨਿਟੀ ਕਲੱਬ ਨਾਲ ਸੰਪਰਕ ਕਰਦਾ ਹੈ ਅਤੇ ਸੁਖਰਾਜ ਸਿੰਘ ਦੀ ਹਾਲਤ ਬਾਰੇ ਦੱਸਦਾ ਹੈ ।

ਇਸ ਤੋਂ ਬਾਅਦ ਪੀਟੀਸੀ ਕਮਿਊਨਿਟੀ ਕਲੱਬ ਦੇ ਮੁੱਖ ਸੰਚਾਲਕ ਜੋਗਿੰਦਰ ਸਲਾਰੀਆ ਦੁਬਈ ਵਿੱਚ ਸੁਖਰਾਜ ਸਿੰਘ ਦਾ ਪਤਾ ਲਗਾਉਂਦੇ ਹਨ ।ਜਦੋਂ ਸੁਖਰਾਜ ਸਿੰਘ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਸ ਕੋਲ ਉਸ ਦਾ ਪਾਸਪੋਰਟ ਨਹੀਂ ਸੀ ਤੇ ਨਾ ਹੀ ਕੋਈ ਹੋਰ ਦਸਤਾਵੇਜ਼ ਸੀ। ਉਸ ਕੋਲ ਕੋਈ ਪਰੂਫ ਨਾ ਹੋਣ ਦੇ ਬਾਅਦ ਵੀ ਉਸ ਨੂੰ ਬਿਨਾਂ ਪਾਸਪੋਰਟ ਤੋਂ ਦੁਬਈ ਤੋਂ ਭਾਰਤ ਆ ਜਾਂਦਾ ਹੈ।

Leave a Reply

Your email address will not be published.