ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪਿਛਲੇ ਦਿਨੀਂ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ ਹੈ । ਜਿਸ ਵਿੱਚ ਇੱਕੋ ਪਰਿਵਾਰ ਦੇ ਪੰਦਰਾਂ ਮੈਂਬਰ ਗੰਗਾ ਨਦੀ ਵਿੱਚ ਡਿੱਗ ਗਏ ।ਜਾਣਕਾਰੀ ਮੁਤਾਬਕ ਛੱਬੀ ਅਪ੍ਰੈਲ ਨੂੰ ਇਨ੍ਹਾਂ ਦੇ ਪਰਿਵਾਰ ਵਿੱਚ ਇੱਕ ਵਿਆਹ ਦਾ ਪ੍ਰੋਗਰਾਮ ਸੀ ਜਿਸ ਕਾਰਨ ਇਹ ਲੋਕ ਇੱਕ ਜੀਪ ਵਿੱਚ ਬੈਠ ਕੇ ਦਾਣਾਪੁਰ ਜਾ ਰਹੇ ਸੀ ,
ਜਿੱਥੇ ਕਿ ਪੀਪਾ ਪੁਲ ਉੱਤੇ ਇਨ੍ਹਾਂ ਦੀ ਗੱਡੀ ਬੇਕਾਬੂ ਹੋਈ ਅਤੇ ਨਦੀ ਵਿੱਚ ਜਾ ਡਿੱਗੀ । ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਦਸ ਮੈਂਬਰ ਲਾਪਤਾ ਹੋ ਗਏ ।ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਲੋਕ ਉਨ੍ਹਾਂ ਨੂੰ ਨਦੀ ਚੋਂ ਨਹੀਂ ਕੱਢ ਪਾਏ ।
ਇਨ੍ਹਾਂ ਲੋਕਾਂ ਵੱਲੋਂ ਜੀਪ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ,ਪਰ ਨਾਕਾਮ ਰਹੇ। ਉਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਜੇ ਸੀ ਬੀ ਦੀ ਮਦਦ ਨਾਲ ਜੀਪ ਨੂੰ ਬਾਹਰ ਕੱਢਿਆ ਅਤੇ ਬਾਕੀ ਮੈਂਬਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਸੱਚਮੁੱਚ ਹੀ ਇਹ ਬੜੀ ਮੰਦਭਾਗੀ ਘਟਨਾ ਹੈ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਨਦੀ ਦਾ ਵਹਾਅ ਤੇਜ਼ ਹੁੰਦਾ ਹੈ, ਜਿਸ ਕਾਰਨ ਗੋਤਾਖੋਰਾਂ ਨੂੰ ਬਾਕੀ ਪਰਿਵਾਰਕ ਮੈਂਬਰਾਂ ਨੂੰ ਲੱਭਣ ਚ ਮੁਸ਼ਕਲ ਆ ਰਹੀ ਹੈ ।