ਕੈਪਟਨ ਦੇ ਸ਼ਹਿਰ ਵਿੱਚ ਚੋਰਾਂ ਵੱਲੋਂ ਵੱਡਾ ਕਾਰਾ

Uncategorized

ਪੰਜਾਬ ਵਿੱਚ ਅਕਸਰ ਹੀ ਲੁੱਟਾਂ ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ।ਪਹਿਲਾਂ ਤਾਂ ਚੋਰ ਰਾਹ ਵਿੱਚ ਰੋਕ ਲੋਕਾਂ ਦੀ ਲੁੱਟਮਾਰ ਕਰਿਆ ਕਰਦੇ ਸਨ ਪਰ ਅੱਜਕੱਲ੍ਹ ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਦੇ ਘਰਾਂ ਦੁਕਾਨਾਂ ਵਿੱਚ ਵੜ ਕੇ ਵੀ ਲੁੱਟਾਂ ਖੋਹਾਂ ਕਰਦੇ ਹਨ ।

ਅਜਿਹਾ ਹੀ ਮਾਮਲਾ ਕੈਪਟਨ ਦੇ ਸ਼ਹਿਰ ਪਟਿਆਲਾ ਦੇ ਵਿੱਚ ਆਇਆ ਹੈ ।ਜਿੱਥੇ ਕੁਝ ਨੌਜਵਾਨਾਂ ਵੱਲੋਂ ਇਕ ਦੁਕਾਨਦਾਰ ਦੀ ਦੁਕਾਨ ਵਿੱਚ ਵੜ ਕੇ ਪਹਿਲਾਂ ਤਾਂ ਉਸ ਨੂੰ ਪਛਤਾਉਣ ਨਾਲ ਡਰਾਇਆ ਗਿਆ ।ਫਿਰ ਉਸ ਦੇ ਗੱਲੇ ਵਿਚ ਪਈ ਸਾਰੀ ਨਕਦੀ ਅਤੇ ਮੋਬਾਇਲ ਲੈ ਕੇ ਫ਼ਰਾਰ ਹੋ ਗਏ ।

ਪਰ ਪੁਲਸ ਨੇ ਤਿੰਨਾਂ ਚੋਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ।ਪਟਿਆਲਾ ਪੁਲਿਸ ਨੇ ਇਨ੍ਹਾਂ ਵਿਚੋਂ ਪਹਿਲਾਂ ਇਕ ਨੌਜਵਾਨ ਨੂੰ ਕਾਬੂ ਵਿੱਚ ਕੀਤਾ ।ਪਰ ਉਸ ਤੋਂ ਪੁੱਛਗਿੱਛ ਤੋਂ ਪਤਾ ਲੱਗਣ ਤੇ ਹੀ ਉਨ੍ਹਾਂ ਨੇ ਉਸ ਦੇ ਤਿੰਨ ਸਾਥੀਆਂ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ।ਇਨ੍ਹਾਂ ਦੇ ਕੋਲੋਂ ਪਿਸਤੌਲ ਅਤੇ ਅਸਲਾ ਬਾਰੂਦ ਵੀ ਮਿਲਿਆ

ਹੁਣ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਕੋਲੋਂ ਕੁਝ ਹੋਰ ਪਤਾ ਲੱਗਣ ਦੀ ਵੀ ਉਮੀਦ ਹੈ ।ਕਿਉਂਕਿ ਅਜਿਹੇ ਚੋਰਾਂ ਦੇ ਸਬੰਧ ਬਹੁਤ ਅੱਗੇ ਤਕ ਆਉਂਦੇ ਹਨ ।ਹੁਣ ਦੇਖਿਆ ਜਾਣਾ ਹੈ ਕਿ ਪੁਲਸ ਇਨ੍ਹਾਂ ਚੋਰਾਂ ਨੂੰ ਕਿਸ ਹੱਦ ਤਕ ਸਜ਼ਾ ਦਿੰਦੀ ।ਹਾਲਾਂਕਿ ਜ਼ਿਆਦਾਤਰ ਕੇਸਾਂ ਵਿੱਚ ਚੋਰਾਂ ਨੂੰ ਥੋੜ੍ਹੇ ਸਮੇਂ ਬਾਅਦ ਹੀ ਛੱਡ ਦਿੱਤਾ ਜਾਂਦਾ

 

Leave a Reply

Your email address will not be published. Required fields are marked *