ਪਿੰਡ ਵਿੱਚ ਕਣਕ ਮੰਗਣ ਆਏ ਬਾਬੇ ਦੀ ਨੌਜਵਾਨ ਨੇ ਬਣਾਈ ਰੇਲ

Uncategorized

ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਬੈਠੇ ਗਰਮੀ ਸਰਦੀ ਹੰਢਾ ਰਹੇ ਹਨ ।ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਿੱਤ ਕੇ ਹੀ ਜਾਣਗੇ । ਇਸ ਦੌਰਾਨ ਸਾਰੇ ਵਰਗਾਂ ਦਾ ਕਿਸਾਨਾਂ ਨੂੰ ਬਹੁਤ ਸਾਥ ਮਿਲਿਆ ਹੈ । ਪਰ ਕੁਝ ਲੋਕ ਅਜਿਹੇ ਹਨ ਜੋ ਸਿਰਫ਼ ਕੰਮ ਪੈਣ ਤੇ ਹੀ ਕਿਸਾਨਾਂ ਨੂੰ ਯਾਦ ਕਰਦੇ ਹਨ ।

ਇਸ ਤਰ੍ਹਾਂ ਦੀ ਇੱਕ ਵੀਡੀਓ ਪੰਜਾਬ ਦੇ ਭੈਣੀ ਚੂਹੜ ਪਿੰਡ ਤੋਂ ਆ ਰਹੀ ਹੈ । ਜਿੱਥੇ ਕਿ ਇਕ ਬਾਬੇ ਵੱਲੋਂ ਇਸ ਪਿੰਡ ਚੋਂ ਸ਼ਰਧਾ ਦੇ ਨਾਂ ਤੇ ਕਣਕ ਇਕੱਠੀ ਕੀਤੀ ਜਾ ਰਹੀ ਹੈ । ਪਰ ਜਦੋਂ ਇੱਕ ਨੌਜਵਾਨ ਵੱਲੋਂ ਇਸ ਬਾਬੇ ਦੀ ਵੀਡੀਓ ਬਣਾਉਂਦੇ ਹੋਏ ਇਸ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਇਹ ਦਿੱਲੀ ਧਰਨੇ ਵਿੱਚ ਗਏ ਹਨ ।

ਤਾ ਬਾਬਾ ਕਹਿੰਦਾ ਹੈ ਕਿ ਪਿਛਲੇ ਸਾਲ ਗਿਆ ਸੀ , ਹਾਲਾਂਕਿ ਇਹ ਧਰਨਾ ਕੁਝ ਮਹੀਨਿਆਂ ਤੋਂ ਸ਼ੁਰੂ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਬਾ ਧਰਨੇ ਵਿਚ ਨਹੀਂ ਗਿਆ । ਉਸ ਤੋਂ ਬਾਅਦ ਇਹ ਨੌਜਵਾਨ ਬਾਬੇ ਨੂੰ ਖਰੀਆਂ ਖਰੀਆਂ ਸੁਣਾਉਂਦਾ ਹੈ ਤੇ ਕਹਿੰਦਾ ਹੈ ਕਿ ਉਸ ਧਰਨੇ ਵਿੱਚ ਲੱਖਾਂ ਕਿਸਾਨ ਬੈਠੇ ਹਨ ਆਪਣੀਆਂ ਫ਼ਸਲਾਂ ਛੱਡੀ ਤੇ ਤੁਸੀਂ ਫ੍ਰੀ ਚ ਕਣਕ ਇਕੱਠੀ ਕਰਦੇ ਫਿਰਦੇ ਹੋ।

ਇਸ ਨੌਜਵਾਨ ਨੇ ਇਸ ਬਾਬੇ ਨੂੰ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਇਹ ਭੈਣੀ ਚੂਹੜ ਪਿੰਡ ਵਿੱਚ ਨਾ ਵੜੇ । ਸੌ ਕਿਸਾਨਾਂ ਵੱਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਧਰਨੇ ਵਿੱਚ ਜੁੜਨ ਤਾਂ ਜੋ ਉਨ੍ਹਾਂ ਨੂੰ ਆਪਣਾ ਹੱਕ ਮਿਲ ਸਕੇ,ਪਰ ਕੁਝ ਲੋਕ ਅਜੇ ਵੀ ਧਰਨੇ ਵਿੱਚ ਨਹੀਂ ਜਾ ਰਹੇ।

Leave a Reply

Your email address will not be published. Required fields are marked *