ਰਾਜਧਾਨੀ ਦਿੱਲੀ ਵਿੱਚ ਦੇਰ ਤੋਂ ਲੱਗੇਗਾ ਲਾਕਡਾਊਨ

Uncategorized

ਵੱਡੀ ਖਬਰ ਆ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ ਜਿੱਥੇ ਪਹਿਲਾਂ ਇਕ ਹਫ਼ਤੇ ਦਾ ਲੌਕ ਡਾਊਨ ਲਾਹੁਣ ਤੋਂ ਬਾਅਦ ਵੀ ਕੋਰੋਨਾ ਮਰੀਜ਼ਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ।ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਥੋਂ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਹਫਤਾ ਹੋਰ ਲਾਕਡਾਊਨ ਲਾੳੁਣ ਦਾ ਅੈਲਾਨ ਕਰ ਦਿੱਤਾ ਹੈ ।

ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਵਿੱਚ ਲਾਕਡਾਊਨ ਹੋਣ ਦੇ ਬਾਵਜੂਦ ਵੀ ਕੋਰੂਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ।ਕੇਜਰੀਵਾਲ ਦੇ ਮੁਤਾਬਕ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਪੱਚੀ ਤੋਂ ਤੀਹ ਹਜ਼ਾਰ ਦੇ ਕਰੀਬ ਪਹੁੰਚ ਗਈ ਹੈ

।ਪਰ ਆਕਸੀਜਨ ਦੀ ਭਾਰੀ ਕਮੀ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਚਿੰਤਾਜਨਕ ਬਣਦੀ ਜਾ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦੀ ਇੰਨੀ ਜ਼ਿਆਦਾ ਗਿਣਤੀ ਲਈ ਸੱਤ ਸੌ ਟਨ ਦੇ ਕਰੀਬ ਆਕਸੀਜਨ ਦੀ ਲੋੜ ਹੈ ।ਜਦ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਤਿੱਨ ਸੌ ਪੈਂਤੀ ਜਾਂ ਸਾਢੇ ਤਿੰਨ ਸੌ ਟਨ ਆਕਸੀਜਨ ਹੀ ਮੁਹੱਈਆ ਕਰਵਾਈ ਜਾ ਰਹੀ ਹੈ ।

ਇਸ ਲਈ ਮਰੀਜ਼ਾਂ ਦੇ ਲਈ ਪੂਰੀ ਆਕਸੀਜਨ ਮੁਹੱਈਆ ਨਹੀਂ ਹੋ ਰਹੀ ਜਿਸ ਨਾਲ ਮਰੀਜ਼ਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ।ਉਨ੍ਹਾਂ ਨੇ ਨਾਲ ਹੀ ਸਾਰੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਨੂੰ ਲੈ ਕੇ ਵੱਧ ਤੋਂ ਵੱਧ ਸਾਵਧਾਨੀ ਵਰਤਣ ।ਉਨ੍ਹਾਂ ਨੇ ਸਭ ਨੂੰ ਅੰਦਰ ਰਹਿਣ ਅਤੇ ਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ ਹੈ ।

Leave a Reply

Your email address will not be published.