ਦੇਖੋ ਜਦੋਂ ਅਵਾਰਾ ਪਸ਼ੂਆਂ ਦੀ ਲੜਾਈ ਵਿਚ ਆ ਗਿਆ ਇੱਕ ਬੰਦਾ ,

Uncategorized

ਭਾਵੇਂ ਸ਼ਹਿਰ ਹੋਣ ਜਾਂ ਪਿੰਡ ਹਰ ਥਾਂ ਤੇ ਆਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਹਨ । ਜੋ ਕਈ ਵਾਰ ਲੋਕਾਂ ਦਾ ਨੁਕਸਾਨ ਵੀ ਕਰਦੇ ਹਨ ਫਿਰ ਚਾਹੇ ਉਹ ਨੁਕਸਾਨ ਜਾਨੀ ਹੋਵੇ ਜਾਂ ਮਾਲੀ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ,

ਜਿਸ ਵਿੱਚ ਇੱਕ ਆਵਾਰਾ ਪਸ਼ੂ ਵੱਲੋਂ ਇਕ ਵਿਅਕਤੀ ਨੂੰ ਟੱਕਰ ਮਾਰੀ ਜਾਂਦੀ ਹੈ। ਜਿਸ ਕਰਕੇ ਵਿਅਕਤੀ ਕਾਫੀ ਜ਼ਖ਼ਮੀ ਵੀ ਹੋ ਜਾਂਦਾ ਹੈ । ਇੰਨਾ ਹੀ ਨਹੀਂ ਇਸ ਤੋਂ ਬਾਅਦ ਉਹ ਆਵਾਰਾ ਪਸ਼ੂ ਕਿਸੇ ਹੋਰ ਪਸ਼ੂ ਨਾਲ ਜਾ ਭਿੜਦਾ ਹੈ ਅਤੇ ਉੱਥੇ ਖੜ੍ਹੇ ਹੋਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰਦਾ ਹੈ ।

ਲੋਕ ਇਨ੍ਹਾਂ ਪਸ਼ੂਆਂ ਨੂੰ ਹਟਾੳੁਣ ਦੀ ਕੋਸ਼ਿਸ਼ ਕਰਦੇ ਹਨ ,ਪਰ ਨਾਕਾਮ ਰਹਿੰਦੇ ਹਨ । ਸੋ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪ੍ਰਵਾਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ।

ਅਕਸਰ ਹੀ ਸੜਕਾਂ ਉੱਤੇ ਅਵਾਰਾ ਪਸ਼ੂਆਂ ਵੱਲੋਂ ਦਹਿਸ਼ਤ ਵਾਲਾ ਮਾਹੌਲ ਬਣਾਇਆ ਜਾਂਦਾ ਹੈ ,ਜਿਸ ਕਾਰਨ ਲੋਕ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਕਿਸੇ ਹੋਰ ਜਗ੍ਹਾ ਤੇ ਛੱਡਿਆ ਜਾਵੇ ।

Leave a Reply

Your email address will not be published. Required fields are marked *