ਗੈਰੀ ਸੰਧੂ ਦਾ ਹਿੰਦੀ ਗਾਣਾ ਹੋਇਆ ਲੀਕ

Uncategorized

ਪੰਜਾਬੀ ਇੰਡਸਟਰੀ ਵਿੱਚ ਨਵੇਂ ਤੋਂ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਹੁਣ ਗਾਇਕ ਗੈਰੀ ਸੰਧੂ ਦਾ ਇੱਕ ਗਾਣਾ ਲੀਕ ਹੋਣ ਦੀ ਖਬਰ ਮਿਲ ਰਹੀ ਹੈ । ਗੈਰੀ ਸੰਧੂ ਦੇ ਨਾਲ ਰਹਿਣ ਵਾਲੇ ਉਨ੍ਹਾਂ ਦੇ ਦੋਸਤ ਜੀ ਖਾਨ ਨੇ ਇਕ ਵੀਡੀਓ ਵਿਚ ਦੱਸਿਆ ਕਿ ਗੈਰੀ ਸੰਧੂ ਨੇ ਇਹ ਗਾਣਾ ਬੜੀ ਮਿਹਨਤ ਨਾਲ ਬਣਾਇਆ ਸੀ ।

ਉਨ੍ਹਾਂ ਦੱਸਿਆ ਕਿ ਇਹ ਗਾਣਾ ਹਿੰਦੀ ਵਿੱਚ ਸੀ ਤੇ ਗੈਰੀ ਸੰਧੂ ਇਸ ਗਾਣੇ ਨੂੰ ਕਾਫੀ ਲੰਬੇ ਸਮੇਂ ਤੋਂ ਤਿਆਰ ਕਰ ਰਹੇ ਸੀ ਤੇ ਜੀ ਖ਼ਾਨ ਨੂੰ ਵੀ ਇਹ ਗਾਣਾ ਬਹੁਤ ਪਸੰਦ ਹੈ। ਕੁਝ ਚੈਨਲਾਂ ਵੱਲੋਂ ਇਸ ਗਾਣੇ ਦੇ ਲਿੰਕ ਸ਼ੇਅਰ ਕਰਕੇ ਇਸ ਨੂੰ ਲੀਕ ਕੀਤਾ ਗਿਆ ।

ਗਾਣਾ ਲੀਕ ਹੋਣ ਤੋਂ ਬਾਅਦ ਜੀ ਖਾਨ ਨੇ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਹੈ ਇਸ ਤਰ੍ਹਾਂ ਕਰਕੇ। ਅੱਗੇ ਉਨ੍ਹਾਂ ਨੇ ਕਿਹਾ ਕਿ ਰੱਬ ਉਨ੍ਹਾਂ ਦਾ ਵੀ ਭਲਾ ਕਰੀਂ । ਇਸ ਤੋਂ ਬਾਅਦ ਗੈਰੀ ਸੰਧੂ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿਚ ਉਹ ਇਸੇ ਗੱਲ ਦਾ ਜ਼ਿਕਰ ਕਰ ਰਹੇ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੀ ਇਹ ਗਾਣਾ ਹੁਣ ਚੈਨਲ ਤੇ ਪਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਫੈਨ ਇਸ ਗਾਣੇ ਨੂੰ ਸੁਣ ਸਕਦੇ ਹਨ । ਭਾਵੇਂ ਕਿ ਇਸ ਵੀਡੀਓ ਵਿੱਚ ਗੈਰੀ ਸੰਧੂ ਦਿਖਾਈ ਨਹੀਂ ਦੇ ਰਹੇ,ਪਰ ਉਨ੍ਹਾਂ ਦੀ ਆਵਾਜ਼ ਵਿੱਚ ਨਾਰਾਜ਼ਗੀ ਜ਼ਰੂਰ ਦਿਖ ਰਹੀ ਹੈ ।

Leave a Reply

Your email address will not be published.