ਅਕਸਰ ਹੀ ਕੁਝ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਲੜਾਈਆਂ ਕਰਵਾਈਆਂ ਜਾਂਦੀਆਂ ਹਨ ਤੇ ਸਿੱਖ,ਈਸਾਈ ਮੁਸਲਮਾਨਾਂ ਦੀਆਂ ਇਨ੍ਹਾਂ ਲੜਾਈਆਂ ਵਿੱਚੋਂ ਫ਼ਾਇਦਾ ਚੁੱਕਿਆ ਜਾਂਦਾ ਹੈ । ਪਰ ਲੋਕਾਂ ਨੂੰ ਇਹ ਸਮਝ ਹੀ ਨਹੀਂ ਲੱਗਦੀ ਕਿ ਕੁਝ ਲੋਕਾਂ ਵੱਲੋਂ ਕਿਵੇਂ ਉਨ੍ਹਾਂ ਨੂੰ ਕਠਪੁਤਲੀ ਦੀ ਤਰ੍ਹਾਂ ਨਚਾਇਆ ਜਾ ਰਿਹਾ ਹੈ ।
ਧਰਮ ਦੇ ਨਾਂ ਤੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰ ਚੁੱਕੀ ਹੈ । ਪਰ ਅਜੇ ਵੀ ਕੁਝ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਨੂੰ ਸਿਰਫ਼ ਇਨਸਾਨੀਅਤ ਨਾਲ ਮਤਲਬ ਹੈ, ਕਿਸੇ ਧਰਮ ਨਾਲ ਨਹੀਂ। ਮਲੇਰਕੋਟਲੇ ਦੇ ਸੁਰਿੰਦਰ ਸਿੰਘ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ,
ਜਿਸ ਨਾਲ ਸਿੱਖ,ਮੁਸਲਮਾਨ,ਇਸਾਈ ,ਹਿੰਦੂ ਦੇ ਨਾਂ ਤੇ ਲੜਾਈ ਕਰਨ ਵਾਲੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦੀ ਸਿੱਖਿਆ ਜ਼ਰੂਰ ਮਿਲੇਗੀ ।ਸਿੱਖ ਭਾਈਚਾਰੇ ਨਾਲ ਸਬੰਧਤ ਸੁਰਿੰਦਰ ਸਿੰਘ ਵੱਲੋਂ ਰੋਜ਼ਾ ਰੱਖਿਆ ਗਿਆ , ਇੰਨਾ ਹੀ ਨਹੀਂ ਮੁਸਲਿਮ ਭਾਈਚਾਰੇ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਇਹ ਰੋਜ਼ਾ ਖੁੱਲ੍ਹਵਾਇਆ ਗਿਆ ।
ਇਸ ਸਮੇਂ ਸਾਰੇ ਲੋਕ ਬਹੁਤ ਖੁਸ਼ ਸਨ । ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਉਹ ਚਾਹੁੰਦੇ ਹਨ ਕਿ ਸਿੱਖ ਮੁਸਲਮਾਨ ਦੇ ਨਾਂ ਤੇ ਕੋਈ ਲੜਾਈ ਨਾ ਹੋਵੇ ਅਤੇ ਉਨ੍ਹਾਂ ਦੇ ਸ਼ਹਿਰ ਮੁਹੱਲੇ ਵਿਚ ਅਮਨ ਸ਼ਾਂਤੀ ਰਹੇ। ਇਸ ਕਰਕੇ ਉਨ੍ਹਾਂ ਨੇ ਇਹ ਰੋਜ਼ਾ ਰੱਖਿਆ ਤਾਂ ਕਿ ਲੋਕਾਂ ਨੂੰ ਇੱਕ ਸੇਧ ਮਿਲੇ ਕਿ ਧਰਮ ਦੇ ਨਾਂ ਤੇ ਲੜਾਈ ਕਰਨਾ ਬੇਕਾਰ ਹੈ।