ਪੀ ਆਰ ਟੀ ਸੀ ਵਾਲਿਆਂ ਨੇ ਸਰਕਾਰ ਤੋਂ ਕੀਤੀ ਮੰਗ ,ਸਾਨੂੰ ਦੱਸਿਆ ਜਾਵੇ ਬੀਬੀਆਂ ਨੂੰ ਹੈਂਡਲ ਕਰਨ ਦਾ ਤਰੀਕਾ

Uncategorized

ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਫ੍ਰੀ ਸਫਰ ਕਰਨ ਦੇ ਫੇੈੈਸਲੇ ਨੇ ਸਰਕਾਰੀ ਬੱਸਾਂ ਚਲਾਉਣ ਵਾਲੇ ਕਰਮਚਾਰੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ । ਜਿਸ ਦੇ ਵਿਰੋਧ ਵਿੱਚ ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਡਿਪੂ ਹੋਲਡਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ।

ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਵੱਲੋਂ ਬੀਬੀਆਂ ਲਈ ਫਰੀ ਵਿੱਚ ਸਫ਼ਰ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕੇ ਬੱਸ ਵਿਚ ਸਿਰਫ ਪੱਚੀ ਸਵਾਰੀਆਂ ਹੀ ਬੇੈਠਨੀਆ ਚਾਹੀਦੀਆਂ ਹਨ,

ਪਰ ਕਰਾਇਆ ਫ੍ਰੀ ਹੋਣ ਕਰਕੇ ਬੱਸ ਵਿੱਚ ਪੰਜਾਹ ਸਬਾਰੀਆਂ ਤੋਂ ਵੀ ਵੱਧ ਹੋ ਜਾਂਦੀਆਂ ਹਨ ।ਜਿਸ ਕਰਕੇ ਸਰਕਾਰੀ ਬੱਸਾਂ ਦਾ ਤਿੰਨ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਇਸ ਸਮੱਸਿਆ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ

ਕਿ ਦੋ ਹਜਾਰ ਸੱਤ ਤੋਂ ਇਹ ਲੋਕ ਸਰਕਾਰ ਲਈ ਘੱਟ ਤਨਖ਼ਾਹ ਤੇ ਕੰਮ ਕਰ ਰਹੇ ਹਨ ਜਿਸ ਨਾਲ ਇਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ।

Leave a Reply

Your email address will not be published.