ਸਿਰਸਾ ਨੇ ਡੇਰਾ ਮੁਖੀ ਬਿਆਸ ਦੇ ਖੋਲ੍ਹੇ ਸਬੂਤਾਂ ਨਾਲ ਵੱਡੇ ਵੱਡੇ ਰਾਜ

Uncategorized

ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਡੇਰਾ ਰਾਧਾ ਸੁਆਮੀ ਦੇ ਮੁਖੀ ਦੇ ਵਿਰੁੱਧ ਕੁਝ ਗੱਲਾਂ ਕਹੀਆਂ ਗਈਆਂ । ਉਨ੍ਹਾਂ ਨੇ ਕੋਰੂਨਾ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਸਿਰਫ਼ ਕਿਸਾਨਾਂ ਨੂੰ ਅੰਦੋਲਨ ਵਿੱਚੋਂ ਵਾਪਸ ਭੇਜਣ ਲਈ ਇਹ ਸਾਜ਼ਿਸ਼ ਕਰ ਰਹੀ ਹੈ ।

ਅੱਗੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਮੁਤਾਬਕ ਕੋਰੋਨਾ ਸਿਰਫ਼ ਕਿਸਾਨੀ ਅੰਦੋਲਨ ਵਿਚ ਹੈ , ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਨਹੀਂ ਜਾਂ ਪੰਜਾਬ ਵਿੱਚ ਚੱਲ ਰਹੇ ਡੇਰਿਆਂ ਵਿਚ ਨਹੀ।

ਇਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਵੱਲੋਂ ਇੱਕ ਹੋਰ ਗੱਲ ਛੇਡ਼ੀ ਗਈ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਵੱਲੋਂ ਕਿਸੇ ਗ਼ਰੀਬ ਕਿਸਾਨ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਨੇ ਇੱਕ ਰਜਿਸਟਰੀ ਦਿਖਾਉਂਦੇ ਹੋਏ ਕਿਹਾ ਕਿ ਇਹ ਰਜਿਸਟਰੀ ਜਿਸ ਕਿਸਾਨ ਦੇ ਖੇਤ ਦੀ ਹੈ, ਉਸ ਦੀ ਮੌਤ 1998 ਵਿੱਚ ਹੋ ਗਈ ਸੀ

ਜਿਸ ਦਾ ਨਾਮ ਹਰਭਜਨ ਸਿੰਘ ਪੁੱਤਰ ਬੂੜ ਸਿੰਘ ਵਾਸੀ ਸੇਰੋਂ ਨਗਾ, ਤਹਿਸੀਲ ਬਾਬਾ ਬਟਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਹੈ । ਪਰ ਉਸ ਦੇ ਖੇਤ ਦੀ ਰਜਿਸਟਰੀ 2007 ਵਿੱਚ ਹੋਈ ,ਜਿਸ ਤੋਂ ਬਾਅਦ ਇਹ ਜ਼ਮੀਨ ਡੇਰੇ ਦੇ ਨਾਮ ਹੋ ਗਈ ।ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਗ਼ਰੀਬ ਲੋਕਾਂ ਦੀਆਂ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ । ਜਿਸ ਉਤੇ ਕਾਰਵਾਈ ਹੋਣੀ ਚਾਹੀਦੀ ਹੈ ।

Leave a Reply

Your email address will not be published. Required fields are marked *