ਗਾਉਣ ਦਾ ਬਹੁਤ ਵੱਡਾ ਹੁਨਰ ਹੈ ਇਸ ਗ਼ਰੀਬ ਪਰਿਵਾਰ ਦੀ ਧੀ ਵਿਚ ,ਰਣਜੀਤ ਬਾਵਾ ਵੀ ਹੈ ਇਸ ਦੀ ਆਵਾਜ਼ ਦਾ ਫੈਨ

Uncategorized

ਸੋਸ਼ਲ ਮੀਡੀਆ ਅੱਜ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਕਿ ਰਾਤੋਂ ਰਾਤ ਇਨਸਾਨ ਆਪਣੇ ਟੈਲੇਂਟ ਦੇ ਦਮ ਤੇ ਮਸ਼ਹੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਟਿਕਟੌਕ ਉਤੇ ਬਹੁਤ ਸਾਰੇ ਅਜਿਹੇ ਚਿਹਰੇ ਮਸ਼ਹੂਰ ਹੋਏ ,ਜਿਨ੍ਹਾਂ ਵਿੱਚ ਕੋਈ ਨਾ ਕੋਈ ਹੁਨਰ ਸੀ।

ਪੰਜਾਬ ਦੇ ਇੱਕ ਪਿੰਡ ਫਤਿਆਬਾਦ ਦੀ ਰਹਿਣ ਵਾਲੀ ਜੰਨਤ , ਜੋ ਕਿ ਬਹੁਤ ਸੋਹਣਾ ਗਾਉਂਦੀ ਹੈ ਟਿਕ ਟੌਕ ਉੱਤੇ ਉਸ ਦੀਆਂ ਵੀਡੀਓਜ਼ ਬਹੁਤ ਵਾਇਰਲ ਹੋਈਆਂ । ਜੰਨਤ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ ਅਤੇ ਉਹ ਬੜੇ ਲਹਿਜੇ ਨਾਲ ਗਾਉਂਦੀ ਵੀ ਹੈ । ਪਰ ਉਸ ਦੇ ਪਰਿਵਾਰ ਦੇ ਹਾਲਾਤ ਇੰਨੇ ਚੰਗੇ ਨਹੀਂ ਹਨ ਕਿ ਉਹ ਉਸ ਦਾ ਕੋਈ ਗਾਣਾ ਕਰਵਾ ਸਕਣ ।

ਪਰ ਦਸ ਦਈਏ ਕਿ ਜੰਨਤ ਨੂੰ ਬਹੁਤ ਸਾਰੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ । ਮਸ਼ਹੂਰ ਗਾਇਕ ਰਣਜੀਤ ਬਾਵਾ ਵੱਲੋਂ ਉਨ੍ਹਾਂ ਦੀਆਂ ਵੀਡੀਓਜ਼ ਆਪਣੇ ਪੇਜ਼ ਤੇ ਸ਼ੇਅਰ ਕੀਤੀਆਂ ਗਈਆਂ ਅਤੇ ਜੰਨਤ ਦਾ ਹੌਸਲਾ ਵਧਾਇਆ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੰਨਤ ਇਕ ਉੱਚੇ ਮੁਕਾਮ ਨੂੰ ਹਾਸਿਲ ਕਰੇ।

ਕਿਉਂਕਿ ਅਜੇ ਤਾਂ ਜੰਨਤ ਦੀ ਉਮਰ ਬਹੁਤ ਘੱਟ ਹੈ ਅਤੇ ਉਹ ਸਿਰਫ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ। ਉਸਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਪੂਰੀ ਮਦਦ ਮਿਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਰਿਵਾਰ ਦਾ ਨਾਮ ਜ਼ਰੂਰ ਉੱਚਾ ਕਰੇਗੀ ।

Leave a Reply

Your email address will not be published. Required fields are marked *