ਪੰਜਾਬ ਦੇ ਹਰ ਇੱਕ ਨੌਜਵਾਨ ਦੇ ਦਿਲ ਉੱਤੇ ਅੱਜਕੱਲ੍ਹ ਲੱਖਾ ਸਧਾਣਾ ਛਾਇਆ ਹੋਇਆ ਹੈ, ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਜਿੱਤਣ ਲਈ ਪੰਜਾਬ ਦੇ ਨੌਜਵਾਨਾਂ ਅੰਦਰ ਜੋਸ਼ ਭਰਿਆ । ਉਸ ਦੇ ਸਦਕਾ ਅੱਜ ਕਿਸਾਨੀ ਅੰਦੋਲਨ ਜਿੱਤ ਦੀ ਕਗਾਰ ਤੇ ਹੈ ।
ਇਸ ਸਾਰੇ ਸਮੇਂ ਵਿੱਚ ਲੱਖਾ ਸਧਾਣਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ । ਉਨ੍ਹਾਂ ਉੱਤੇ ਪਰਚੇ ਵੀ ਦਰਜ ਹੋਏ । ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਉੱਤੇ ਇਲਜ਼ਾਮ ਵੀ ਲਗਾਏ ਗਏ , ਪਰ ਲੱਖਾ ਸਧਾਣਾ ਨੇ ਅੱਜ ਵੀ ਆਪਣੀ ਸਮਝ ਅਤੇ ਸੂਝ ਬੂਝ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਕੀਤਾ ਹੋਇਆ ਹੈ।
ਜਿਸ ਦੀ ਤਸਵੀਰ ਸਾਨੂੰ ਸਧਾਣਾ ਪਿੰਡ ਤੋਂ ਦੇਖਣ ਨੂੰ ਮਿਲੀ ਜੋ ਕਿ ਲੱਖਾ ਸਧਾਣਾ ਦਾ ਪਿੰਡ ਹੈ ,ਇੱਥੇ ਲੱਖਾ ਸਿਧਾਣਾ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਉਹ ਅੰਦੋਲਨ ਵਿੱਚ ਵਾਪਸ ਜਾਣ ਅਤੇ ਹੁਣ ਸਿਧਾਣੇ ਪਿੰਡ ਤੋਂ ਬਹੁਤ ਵੱਡੇ ਪੱਧਰ ਤੇ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਸਿੰਧੂ ਬਾਰਡਰ ਲਈ ਰਵਾਨਾ ਹੋ ਰਹੇ ਹਨ ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਮੋਦੀ ਸਾਨੂੰ ਥਾਲੀ ਚ ਪਰੋਸ ਕੇ ਸਾਡੇ ਹੱਕ ਦੇਣ ਵਾਲਾ ਨਹੀਂ ਹੈ , ਇਸ ਕਰਕੇ ਸਾਨੂੰ ਮੋਦੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਨੂੰ ਹੋਰ ਵੀ ਬੁਲੰਦ ਕਰਨਾ ਹੋਵੇਗਾ ਤਾਂ ਜੋ ਸਰਕਾਰ ਮਜਬੂਰ ਹੋ ਜਾਵੇ ਸਾਨੂੰ ਸਾਡੇ ਹੱਕ ਦੇਣ ਲਈ ।