ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਖੋਲਿਆ ਸੀ , ਜਿਸ ਤੋਂ ਸੇਧ ਲੈਂਦੇ ਹੋਏ ਅੱਜ ਪੰਜਾਬ ਵਿੱਚ ਕੁਝ ਲੋਕਾਂ ਵੱਲੋਂ ਮੋਦੀਖਾਨੇ ਖੋਲ੍ਹੇ ਜਾ ਰਹੇ ਹਨ । ਜਿਨ੍ਹਾਂ ਦਾ ਮਕਸਦ ਹੈ ਕਿ ਗ਼ਰੀਬ ਲੋਕਾਂ ਦੀ ਭਲਾਈ ਕੀਤੀ ਜਾਵੇ ਅਤੇ ਇਨ੍ਹਾਂ ਲੋਕਾਂ ਨੂੰ ਘੱਟ ਰੇਟ ਉੱਤੇ ਸਾਮਾਨ ਦਿੱਤਾ ਜਾਵੇ ।
ਇਸੇ ਤਰ੍ਹਾਂ ਸ਼ਹਿਰ ਜਗਰਾਉਂ ਵਿੱਚ ਕੁਝ ਵਿਅਕਤੀਆਂ ਵੱਲੋਂ ਮੋਦੀਖਾਨਾ ਖੋਲਿ੍ਆ ਗਿਆ ਹੈ । ਜਿਸ ਦਾ ਨਾਂ ਧੰਨ ਗੁਰੂ ਨਾਨਕ ਮੋਦੀਖਾਨਾ ਰੱਖਿਆ ਗਿਆ ਹੈ । ਇੱਥੇ ਲੋਕਾਂ ਨੂੰ ਘੱਟ ਰੇਟ ਉੱਤੇ ਦਵਾਈਆਂ ਮਿਲਣਗੀਆਂ । ਇੱਥੇ ਕੰਪਿਊਟਰਾਈਜ਼ਡ ਲੈਬੋਰੇਟਰੀ, ਟੈਸਟ ਲੈਬ ,ਦਵਾਈਆਂ ਆਦਿ ਦਾ ਪ੍ਰਬੰਧ ਹੈ।
ਇੱਥੋਂ ਦੇ ਇੱਕ ਡਾਕਟਰ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਵੱਲੋਂ ਕੋਰੋਨਾ ਦੇ ਚੱਲਦਿਆਂ ਲੋਕਾਂ ਦੀ ਸੇਵਾ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਦੇ ਦਿਮਾਗ ਵਿੱਚ ਲੋਕਾਂ ਨੂੰ ਘੱਟ ਰੇਟ ਉੱਤੇ ਦਵਾਈਆਂ ਮੁਹੱਈਆ ਕਰਾਉਣ ਦਾ ਸੁਝਾਅ ਆਇਆ ।
ਜਿਸ ਕਰਕੇ ਉਨ੍ਹਾਂ ਵੱਲੋਂ ਇਹ ਮੋਦੀਖਾਨਾ ਖੋਲਿਆ ।ਮੋਦੀ ਦਾ ਖ਼ਾਨਾ ਖੁੱਲ੍ਹਣ ਤੋਂ ਬਾਅਦ ਸ਼ਹਿਰ ਵਿਚ ਤੇ ਜ਼ਰੂਰਤਮੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਸਕਣਗੀਆਂ , ਕਿਉਂ ਕਿ ਮਹਿੰਗਾਈ ਵਧਣ ਦੇ ਨਾਲ ਲੋਕ ਬਹੁਤ ਸਾਰੀਆਂ ਦਵਾਈਆਂ ਖ਼ਰੀਦਣ ਤੋਂ ਅਸਮਰੱਥ ਹਨ ।