ਥਾਣੇ ਦੇ ਇਸ ਪੁਲਿਸ ਵਾਲੇ ਨੇ ਯਾਦ ਕਰਵਾ ਦਿੱਤਾ ਸੁਰਜੀਤ ਬਿੰਦਰਖੀਆ

Uncategorized

ਪੰਜਾਬ ਦੇ ਸਾਰੇ ਲੋਕ ਸੁਰਜੀਤ ਬਿੰਦਰਖੀਆ ਨੂੰ ਭਲੀ ਭਾਂਤੀ ਜਾਣਦੇ ਹਨ ਉਨ੍ਹਾਂ ਦਾ ਇੱਕ ਗਾਣਾ ਆਇਆ ਸੀ ‘ਪੇਕੇ ਹੁੰਦੇ ਮਾਵਾਂ ਨਾਲ’ ਇਹ ਗੀਤ ਉਸ ਸਮੇਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਅੱਜ ਵੀ ਲੋਕ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਹਨ । ਖ਼ਾਸਕਰ ਧੀਆਂ ਵੱਲੋਂ ਇਹ ਗੀਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ,

ਕਿਉਂਕਿ ਇਸ ਗੀਤ ਵਿੱਚ ਇੱਕ ਧੀ ਦਾ ਉਸ ਦੇ ਪੇਕਿਆਂ ਨਾਲ ਜੋ ਰਿਸ਼ਤਾ ਹੁੰਦਾ ਹੈ ਉਹ ਦਰਸਾਇਆ ਗਿਆ ਹੈ ।ਇਸ ਗੀਤ ਨੂੰ ਗਾਉਂਦੇ ਹੋਏ ਪਿਛਲੇ ਦਿਨੀਂ ਇਕ ਪੁਲੀਸ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।

ਜਿਸ ਵਿਚ ਇਹ ਪੁਲੀਸ ਮੁਲਾਜ਼ਮ ਹੋਰਨਾਂ ਪੁਲੀਸ ਮੁਲਾਜ਼ਮਾਂ ਦੇ ਸਾਹਮਣੇ ਇਹ ਗੀਤ ਪੇਸ਼ ਕਰ ਰਿਹਾ ਹੈ ਅਤੇ ਬਾਕੀ ਸਾਰੇ ਇਸ ਗੀਤ ਦਾ ਆਨੰਦ ਮਾਣ ਰਹੇ ਹਨ ।

ਪੁਲੀਸ ਮੁਲਾਜ਼ਮ ਵੱਲੋਂ ਇਸ ਗੀਤ ਨੂੰ ਬਹੁਤ ਸੋਹਣਾ ਗਾਇਆ ਗਿਆ ਅਤੇ ਲੋਕਾਂ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਗਿਆ । ਸੋ ਜਿਸ ਤਰ੍ਹਾਂ ਦਾ ਮਾਹੌਲ ਅੱਜਕੱਲ੍ਹ ਸਾਡੇ ਆਲੇ ਦੁਆਲੇ ਚੱਲ ਰਿਹਾ ਹੈ ਕਦੇ ਕਦੇ ਉਸ ਤੋਂ ਪਾਸਾ ਵੱਟਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ ਅਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਅੱਗੇ ਵਧ ਸਕੀੲੇ।

Leave a Reply

Your email address will not be published.