ਕੋਰੋਨਾ ਕਰਕੇ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ । ਪਿਛਲੇ ਦਿਨੀਂ ਮਾਡਲ ਓਸ਼ਿਨ ਬਰਾੜ ਦੇ ਭਰਾ ਦੀ ਕੋਰੋਨਾ ਕਰਕੇ ਮੌਤ ਹੋ ਗਈ । ਜਿਸ ਤੋਂ ਬਾਅਦ ਮਾਡਲ ਓਸ਼ਿਨ ਬਰਾੜ ਵੱਲੋਂ ਬਹੁਤ ਭਾਵੁਕ ਪੋਸਟਾਂ ਪਾਈਆਂ ਜਾ ਰਹੀਆਂ ਹਨ ।ਓਸ਼ਿਨ ਬਰਾੜ ਵੱਲੋਂ ਸਭ ਤੋਂ ਪਹਿਲੀ ਪੋਸਟ ਉਦੋਂ ਪਾਈ ਗਈ ਸੀ
ਜਦੋਂ ਉਨ੍ਹਾਂ ਦਾ ਭਰਾ ਹਸਪਤਾਲ ਵਿਚ ਦਾਖਲ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਭਰਾ ਪ੍ਰਤੀਕ ਕਰੋਨਾ ਕਰਕੇ ਬਹੁਤ ਬਿਮਾਰ ਹਨ , ਉਸ ਸਮੇਂ ਉਹ ਵੈਂਟੀਲੇਟਰ ਤੇ ਸੀ ।
ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਭਰਾ ਲਈ ਦੁਆ ਕੀਤੀ ਜਾਵੇ ।ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਜਿਸ ਵਿੱਚ ਉਹ ਨਿੱਜੀ ਹਸਪਤਾਲ ਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਸੀ ਜਿਥੇ ਉਨ੍ਹਾਂ ਦਾ ਭਰਾ ਪ੍ਰਤੀਕ ਦਾਖ਼ਲ ਸੀ। ਓਸ਼ਿਨ ਬਰਾੜ ਦਾ ਕਹਿਣਾ ਸੀ ਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਦਿੱਤਾ ਜਾ ਰਿਹਾ।
ਜਿਸ ਤੋਂ ਬਾਅਦ ਉਨ੍ਹਾਂ ਦੇ ਭਰਾ ਨੂੰ ਇਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ,ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਅਤੇ ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਭਰਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਜਿਸ ਤੋਂ ਬਾਅਦ ਓਸ਼ਿਨ ਬਰਾੜ ਕਾਫੀ ਸਦਮੇ ਵਿੱਚ ਹੈ ਉਨ੍ਹਾਂ ਵੱਲੋਂ ਆਪਣੇ ਭਰਾ ਪ੍ਰਤੀਕ ਅਤੇ ਆਪਣੀ ਭਾਬੀ ਦੀਆਂ ਕੁਝ ਤਸਵੀਰਾਂ ਸਾਂਝੀਅਾਂ ਕੀਤੀਅਾਂ ਗਈਅਾਂ ।