ਸੜਕ ਕਿਨਾਰੇ ਖੜ੍ਹੀ ਲਾਵਾਰਿਸ ਕਾਰ ਵਿੱਚੋਂ ਅਜਿਹਾ ਕੀ ਮਿਲਿਆ ਦੇਖ ਕੇ ਸਭ ਦੇ ਉੱਡੇ ਹੋਸ਼

Uncategorized

ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਆਣਾ ਦੇ ਨੇੜੇ ਮਾਰੂਤੀ ਕਾਰ ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਕੋਲ ਫੋਨ ਆਇਆ ਕਿ ਸੜਕ ਉੱਤੇ ਸਵੇਰ ਤੋਂ ਇੱਕ ਮਾਰੂਤੀ ਕਾਰ ਖੜ੍ਹੀ ਹੈ ਅਤੇ ਇਸ ਵਿੱਚ ਇੱਕ ਆਦਮੀ ਪਿਆ ਹੈ ।

ਜਦੋਂ ਪਿੰਡ ਵਾਸੀਆਂ ਨੇ ਜਾ ਕੇ ਦੇਖਿਆ ਤਾਂ ਇਸ ਕਾਰ ਦੀ ਕੰਡਕਟਰ ਵਾਲੀ ਸੀਟ ਤੇ ਇਕ ਨੌਜਵਾਨ ਪਿਆ ਸੀ, ਜੋ ਕਿ ਮਰ ਚੁੱਕਾ ਸੀ । ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।ਪੁਲਸ ਦਾ ਕਹਿਣਾ ਹੈ ਪਿੰਡ ਵਾਸੀਆਂ ਵੱਲੋਂ ਫੋਨ ਕੀਤਾ ਗਿਆ ,

ਜਿਸ ਤੋਂ ਬਾਅਦ ਉਸ ਸਮੇਂ ਉਹ ਇੱਥੇ ਆਏ ਅਤੇ ਦੇਖਿਆ ਕਿ ਮਰੂਤੀ ਕਾਰ ਵਿੱਚ ਇੱਕ ਨੌਜਵਾਨ ਕੰਡਕਟਰ ਵਾਲੀ ਖੱਬੀ ਸੀਟ ਉੱਤੇ ਪਿਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਨੌਜਵਾਨ ਦੀ ਕੋਈ ਪਹਿਚਾਣ ਨਹੀਂ ਹੋ ਪਾਈ , ਕਿ ਇਹ ਕੌਣ ਹੈ ਅਤੇ ਇਥੋਂ ਦਾ ਹੈ ?

ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਨੌਜਵਾਨ ਦੀ ਲਾਸ਼ ਪੁਲਸ ਵੱਲੋਂ ਸੰਗਰੂਰ ਵਿੱਚ ਭੇਜ ਦਿੱਤਾ ਗਿਆ ਹੈ । ਜਿੱਥੇ ਉਸ ਦਾ ਪੋਸਟਮਾਰਟਮ ਹੋਵੇਗਾ ਅਤੇ ਉਸਦੇ ਪਰਿਵਾਰਕ ਲੱਭ ਕੇ ਲਾਸ਼ ਉਨ੍ਹਾਂ ਨੂੰ ਸੌਂਪੀ ਜਾਵੇਗੀ ।

Leave a Reply

Your email address will not be published.