ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ ਚ ਇੱਕ ਲੜਕੀ ਦੀ ਮੌਤ ਦੀ ਖਬਰ ਮਿਲੀ ਹੈ । ਜਾਣਕਾਰੀ ਮੁਤਾਬਕ ਇਸ ਨਿੱਜੀ ਹੋਟਲ ਵਿੱਚ ਦੋ ਲੜਕੀਆਂ ਰਾਤ ਨੂੰ ਠਹਿਰੀਆਂ ਸੀ । ਜਿਨ੍ਹਾਂ ਵਿੱਚੋਂ ਇੱਕ ਲੜਕੀ ਦੀ ਤਬੀਅਤ ਖ਼ਰਾਬ ਹੋਣ ਕਰਕੇ ਸਵੇਰ ਤੱਕ ਉਸ ਦੀ ਮੌਤ ਹੋ ਗਈ ।ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ ।
ਪਰਿਵਾਰਕ ਮੈਂਬਰਾਂ ਅਨੁਸਾਰ ਇਸ ਲੜਕੀ ਦਾ ਨਾਮ ਸਿਮਰਨਜੀਤ ਹੈ , ਉਮਰ ਕਰੀਬ ਬਾਈ ਸਾਲ ਹੈ। ਪਿਛਲੇ ਚਾਰ ਪੰਜ ਦਿਨਾਂ ਤੋਂ ਇਹ ਲੜਕੀ ਆਪਣੀ ਇਕ ਸਹੇਲੀ ਨਾਲ ਅੰਮ੍ਰਿਤਸਰ ਆਈ ਸੀ ਅਤੇ ਅਚਾਨਕ ਉਸ ਦੀ ਮੌਤ ਦੀ ਖ਼ਬਰ ਪਹੁੰਚੀ ਅਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ
ਅਤੇ ਸਿਮਰਨਜੀਤ ਦੀ ਮੌਤ ਦਾ ਅਸਲੀ ਕਾਰਨ ਪਤਾ ਲੱਗਣਾ ਚਾਹੀਦਾ ਹੈ। ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਇਸ ਲੜਕੀ ਦੀ ਦੋਸਤ ਜੌਲੀ ਦੇ ਬਿਆਨ ਮੁਤਾਬਕ ਇਹ ਦੋਨੋਂ ਲੜਕੀਆਂ ਰਾਤ ਨੂੰ ਇਸ ਹੋਟਲ ਵਿੱਚ ਠਹਿਰਿਆ ਸੀ ਅਤੇ ਰਾਤ ਨੂੰ ਇਨ੍ਹਾਂ ਨੇ ਸ਼ਰਾਬ ਪੀਤੀ ਸੀ,
ਜਿਸ ਤੋਂ ਬਾਅਦ ਸਿਮਰਨਜੀਤ ਦੀ ਤਬੀਅਤ ਵਿਗੜੀ ਅਤੇ ਉਸਦੀ ਮੌਤ ਹੋ ਗਈ ।ਪੁਲੀਸ ਨੇ ਦੱਸਿਆ ਕਿ ਸਿਮਰਨਜੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਉਸ ਦੀ ਮੌਤ ਦੀ ਅਸਲੀ ਵਜ੍ਹਾ ਦਾ ਪਤਾ ਲੱਗੇਗਾ ।