ਘਰ ਦੇ ਗਏ ਸੀ ਘਰੋਂ ਬਾਹਰ ਮਗਰੋਂ ਚੋਰਾਂ ਨੇ ਕਰ ਦਿੱਤਾ ਕਾਰਾ

Uncategorized

ਅੰਮ੍ਰਿਤਸਰ ਵਿੱਚ ਲੁੱਟਾਂ ਖਸੁੱਟਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ।ਪਿਛਲੇ ਦਿਨੀਂ ਇਕ ਘਰ ਵਿਚ ਚੋਰੀ ਕੀਤੀ ਗਈ ਹੈ , ਜਿਸ ਵਿੱਚ ਚੋਰਾਂ ਨੇ ਚੋਰੀ ਕਰਨ ਲੱਗਿਆਂ ਘਰ ਦਾ ਸਾਰਾ ਸਾਮਾਨ ਤਹਿਸ ਨਹਿਸ ਕਰ ਦਿੱਤਾ।

ਘਰ ਦੀ ਮਾਲਕਣ ਦੇ ਦੱਸਣ ਮੁਤਾਬਕ ਉਹ ਇੱਕੀ ਅਪ੍ਰੈਲ ਦਿਨ ਬੁੱਧਵਾਰ ਤੋਂ ਆਪਣੇ ਘਰ ਵਿੱਚ ਨਹੀਂ ਸੀ । ਪੰਜ ਰਾਤਾਂ ਯੂਪੀ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਬੈੱਡ ਅਤੇ ਅਲਮਾਰੀਆਂ ਟੁੱਟੇ ਹੋਏ ਸੀ ।

ਸਾਰਾ ਸਾਮਾਨ ਬਿਖਰਿਆ ਪਿਆ ਸੀ ਅਤੇ ਉਨ੍ਹਾਂ ਦੇ ਘਰ ਵਿਚੋਂ ਦੋ ਲੈਪਟੌਪ@ਚਾਂਦੀ ਦੇ ਕੜੇ ਮੁੰਦਰੀਆਂ ਅਤੇ ਲਗਪਗ ਪੰਦਰਾਂ ਹਜ਼ਾਰ ਨਕਦੀ ਚੋਰੀ ਕੀਤੀ ਗਈ ਹੈ । ਇਹ ਸਭ ਦੇਖਣ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ । ਜਿਸ ਤੋਂ ਬਾਅਦ ਪੁਲੀਸ ਘਰ ਪਹੁੰਚੀ।

ਪੁਲੀਸ ਦੁਆਰਾ ਘਰ ਦੀ ਛਾਣਬੀਣ ਕੀਤੀ ਗਈ ਅਤੇ ਕੁਝ ਜਗ੍ਹਾ ਤੋਂ ਚੋਰਾਂ ਦੇ ਫਿੰਗਰ ਫਿੰਗਰ ਪ੍ਰਿੰਟ ਵੀ ਲਏ ਗਏ । ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਅਤੇ ਕਈ ਚੀਜ਼ਾਂ ਤੋਂ ਚੋਰਾਂ ਦੇ ਫਿੰਗਰ ਪ੍ਰਿੰਟਜ਼ ਮਿਲੇ ਹਨ ਜਿਨ੍ਹਾਂ ਦੀ ਮਦਦ ਨਾਲ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Leave a Reply

Your email address will not be published.