ਦਰਵਾਜ਼ੇ ਤੇ ਆਉਣ ਵਾਲੀ ਹੈ ਬਰਾਤ ਪਰ ਚੂੜਾ ਖਰੀਦਣ ਤੱਕ ਦੇ ਨਹੀਂ ਹਨ ਪੈਸੇ

Uncategorized

ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦਿੱਤੀ ਜਵਾਨ ਹੋਵੇ ਤਾਂ ਉਹ ਉਸ ਦਾ ਵਿਆਹ ਬੜੀ ਧੂਮਧਾਮ ਨਾਲ ਕਰਨ । ਧੀ ਦੇ ਜਨਮ ਲੈਂਦਿਆਂ ਹੀ ਇਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਅੱਜ ਕੱਲ੍ਹ ਧੀਆਂ ਦੇ ਵਿਆਹ ਸਮੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ।

ਪਰ ਉੱਥੇ ਹੀ ਇੱਕ ਪਰਿਵਾਰ ਅਜਿਹਾ ਹੈ ਜਿਸ ਕੋਲ ਆਪਣੀ ਧੀ ਦੇ ਵਿਆਹ ਸਮੇਂ ਉਸ ਦੇ ਹੱਥਾਂ ਵਿੱਚ ਪਾਉਣ ਲਈ ਚੂੜਾ ਖਰੀਦਣ ਤੱਕ ਦੇ ਪੈਸੇ ਨਹੀਂ ਹਨ । ਇਸ ਪਰਿਵਾਰ ਨਾਲ ਗੱਲ ਕਰਨ ਤੇ ਇਨ੍ਹਾਂ ਨੇ ਰੋ ਰੋ ਕੇ ਆਪਣੀ ਹਾਲਤ ਦੱਸੀ ਤੇ ਕਿਹਾ ਕਿ ਇਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਅਤੇ ਘਰ ਵਿੱਚ ਬਿਜਲੀ ਦੀ ਸਹੂਲਤ ਵੀ ਨਹੀਂ ਹੈ ।

ਰੁੱਖੀ ਮਿੱਸੀ ਖਾ ਕੇ ਇਸ ਪਰਿਵਾਰ ਵੱਲੋਂ ਆਪਣਾ ਟਾਈਮ ਪਾਸ ਕੀਤਾ ਜਾ ਰਿਹਾ ਹੈ । ਅਠਾਈ ਅਪ੍ਰੈਲ ਨੂੰ ਇਨ੍ਹਾਂ ਦੀ ਲੜਕੀ ਦਾ ਵਿਆਹ ਹੈ , ਪਰ ਘਰ ਵਿੱਚ ਕੋਈ ਰੌਣਕ ਨਹੀਂ। ਕਿਉਂਕਿ ਇਨ੍ਹਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਇਨ੍ਹਾਂ ਦਾ ਫੋਨ ਨਹੀਂ ਚੁੱਕਿਆ ਜਾ ਰਿਹਾ ਅਤੇ ਉਨ੍ਹਾਂ ਵਿਚੋਂ ਇਨ੍ਹਾਂ ਦੀ ਮਦਦ ਲਈ ਕੋਈ ਸਾਹਮਣੇ ਨਹੀਂ ਆ ਰਿਹਾ। ਲੋਕਾਂ ਦੇ ਅਜਿਹੇ ਹਾਲਤ ਦੇਖ ਕੇ ਸਰਕਾਰ ਉਤੇ ਸਵਾਲ ਉੱਠਦੇ ਹਨ

ਜਿਹੜੀ ਕਹਿੰਦੀ ਹੈ ਕਿ ਅਸੀਂ ਦੇਸ਼ ਦੀ ਜਨਤਾ ਲਈ ਬਹੁਤ ਕੁਝ ਕਰ ਰਹੇ ਹਾਂ ਤੇ ਉਨ੍ਹਾਂ ਦੇ ਹੁੰਦੇ ਹੋਏ ਕੋਈ ਵੀ ਭੁੱਖਾ ਨਹੀਂ ਮਰੇਗਾ। ਨਿਊਜ਼ ਚੈਨਲ ਉਤੇ ਆਪਣਾ ਦੁਖੜਾ ਸੁਣਾਉਣ ਤੋਂ ਬਾਅਦ ਇਸ ਪਰਿਵਾਰ ਦੀ ਹੁਣ ਕੁਝ ਸੇਵਾਦਾਰਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *