ਰੇਹੜੀ ਦੇ ਵਿੱਚ ਪਾ ਕੇ ਲਿਆਂਦੀ ਗਈ ਕੋਰੋਨਾ ਮਰੀਜ਼ ਦੀ ਲਾਸ਼ ,ਸੀਨ ਦੇਖ ਸਭ ਹੋਏ ਹੈਰਾਨ

Uncategorized

ਅੱਜ ਸਾਡੇ ਦੇਸ਼ ਦੇ ਹਸਪਤਾਲਾਂ ਦਾ ਹਾਲ ਇੰਨਾ ਮਾੜਾ ਹੋ ਚੁੱਕਿਆ ਹੈ ਕਿ ਇਕ ਮ੍ਰਿਤਕ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਲਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੈ। ਗ਼ਰੀਬ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਟੋ, ਰਿਕਸ਼ੇ ,ਰੇਹੜੀਆਂ ਆਦਿ ਤੇ ਪਾ ਕੇ ਸ਼ਮਸ਼ਾਨਘਾਟ ਲਿਜਾਣ ਨੂੰ ਮਜਬੂਰ ਹਨ ।

ਇਸੇ ਤਰ੍ਹਾਂ ਲੁਧਿਆਣਾ ਦੀ ਢੋਲੇਵਾਲ ਸ਼ਮਸ਼ਾਨਘਾਟ ਵਿਚ ਦੋ ਮ੍ਰਿਤਕ ਦੇਹਾਂ ਪਹੁੰਚੀਆਂ ਜੋ ਕਿ ਕੋਰੋਨਾ ਮਰੀਜ਼ਾਂ ਦੀਆਂ ਸੀ ਅਤੇ ਉਨ੍ਹਾਂ ਨੂੰ ਐਂਬੂਲੈਂਸ ਵਿਚ ਨਹੀਂ ਬਲਕਿ ਇਕ ਲਾਸ਼ ਆਟੋ ਵਿਚ ਆਈ ਅਤੇ ਦੂਜੀ ਇੱਕ ਰਿਕਸ਼ੇ ਵਿੱਚ ।

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਸਾਲ ਕੋਰੋਨਾ ਮਰੀਜ਼ ਦੇ ਸੰਸਕਾਰ ਲਈ ਡਾਕਟਰਾਂ ਦੀ ਇੱਕ ਟੀਮ ਆਉਂਦੀ ਸੀ, ਪਰ ਇੱਥੇ ਅਜਿਹਾ ਕੁਝ ਨਹੀਂ ਹੁਣ ਡਾਕਟਰਾਂ ਵੱਲੋਂ ਬਿਨਾਂ ਕਿਸੇ ਜ਼ਿੰਮੇਵਾਰੀ ਦੇ ਉਨ੍ਹਾਂ ਮਰੀਜ਼ਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਅਾਂ ਹਨ।

ਅਜਿਹੀਆਂ ਵੀਡਿਓਜ਼ ਸਾਨੂੰ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਵਿਚ ਬੇਵੱਸ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਦੇਹਾਂ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਲਈ ਪਰੇਸ਼ਾਨ ਹੋ ਰਹੇ ਹਨ ।ਪਰ ਦੂਜੇ ਪਾਸੇ ਸਰਕਾਰ ਹਸਪਤਾਲਾਂ ਦੇ ਪ੍ਰਬੰਧ ਸੁਧਾਰਨ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ।

Leave a Reply

Your email address will not be published.