ਕੋਰੋਨਾ ਭਾਰਤ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ।ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਸਾਰੇ ਹੀ ਸੂਬੇ ਵਿਚ ਲਗ ਅਲੱਗ ਤਰ੍ਹਾਂ ਦੇ ਕਨੂੰਨ ਲਾਗੂ ਕੀਤੇ ਜਾ ਰਹੇ ਹਨ ।ਪਹਿਲਾਂ ਕਰਫਿਊ ਦਾ ਟਾਇਮ ਅੱਠ ਵਜੇ ਤੋਂ ਪੰਜ ਵਜੇ ਤੱਕ ਸੀ ।ਪਰ ਸੂਬਾ ਸਰਕਾਰ ਵੱਲੋਂ ਹੁਣ ਇਹ ਟਾਇਮ ਸ਼ਾਮ ਨੂੰ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰ ਦਿੱਤਾ ਗਿਆ ਹੈ ।
ਜਿਸ ਦੇ ਨਾਲ ਦੁਕਾਨਦਾਰਾਂ ਦੇ ਵਿੱਚ ਇਸ ਫ਼ੈਸਲੇ ਵਿਰੁੱਧ ਭਾਰੀ ਰੋਸ ਹੈ ।ਇਸ ਦੇ ਚੱਲਦਿਆਂ ਹੀ ਜਦੋਂ ਫ਼ਰੀਦਕੋਟ ਵਿੱਚ ਅੱਜ ਪੁਲਿਸ ਵੱਲੋਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ।ਤਾਂ ਦੁਕਾਨਦਾਰਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਨ ਦੇ ਲਈ ਠੇਕੇ ਨੂੰ ਬੰਦ ਕਰਵਾਉਣ ਲਈ ਪੁਲੀਸ ਨਾਲ ਸੰਪਰਕ ਕੀਤਾ ਗਿਆ ।
ਪਰ ਦੁਕਾਨਦਾਰਾਂ ਨੇ ਇਸ ਫ਼ੈਸਲੇ ਉੱਤੇ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਉਲਟਾ ਪੁਲੀਸ ਦੁਕਾਨਦਾਰਾਂ ਤੋਂ ਹੀ ਉਨ੍ਹਾਂ ਦੇ ਪਤੇ ਪੁੱਛਣ ਲੱਗੀ ।ਫਿਰ ਦੁਕਾਨਦਾਰਾਂ ਨੇ ਆਪ ਹੀ ਠੇਕਾ ਬੰਦ ਕਰਾਉਣ ਦੀ ਠਾਣ ਲਈ ।
ਇਸ ਤੋਂ ਬਾਅਦ ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਠੇਕੇ ਦੇ ਅੱਗੇ ਬੈਠ ਗਏ ਅਤੇ ਠੇਕੇ ਨੂੰ ਬੰਦ ਕਰਨ ਲਈ ਕਿਹਾ ਗਿਆ ।ਜਿਸ ਤੇ ਦੁਕਾਨਦਾਰਾਂ ਦੇ ਭਾਰੀ ਵਿਰੋਧ ਤੋਂ ਬਾਅਦ ਠੇਕੇ ਨੂੰ ਬੰਦ ਕਰ ਦਿੱਤਾ ਗਿਆ ।