ਕੈਪਟਨ ਸਰਕਾਰ ਵੱਲੋਂ ਲਾਕਡਾਊਨ ਲਈ ਨਵੀਆਂ ਹਦਾਇਤਾਂ ਜਾਰੀ

Uncategorized

ਕੋਰੂਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।ਜਿਸ ਦੇ ਅਨੁਸਾਰ ਲਾਕਡਾਊਨ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦੁਕਾਨਾਂ ਨੂੰ ਹੁਣ ਛੇ ਦੀ ਬਜਾਏ ਪੰਜ ਵਜੇ ਹੀ ਬੰਦ ਕਰਨਾ ਹੋਵੇਗਾ , ਪਰ ਹੋਮ ਡਲਿਵਰੀ ਦਾ ਸਮਾਂ ਨੌੰ ਵਜੇ ਤੱਕ ਰਹੇਗਾ ।

ਨਾਈਟ ਕਰਫਿਊ ਦਾ ਸਮਾਂ ਪਹਿਲਾਂ ਰਾਤੀਂ ਅੱਠ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਦਾ ਸੀ ਜਿਸ ਨੂੰ ਬਦਲ ਕੇ ਸ਼ਾਮੀਂ ਛੇ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ।ਫਲਾਂ ਸਬਜ਼ੀਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰ ਅਤੇ ਦੁੱਧ ਵਾਲੀਆਂ ਡੇਅਰੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਉਸਾਰੀ ਦਾ ਕੰਮ ਉਹ ਭਾਵੇਂ ਪਿੰਡ ਵਿਚ ਹੋਵੇ ਜਾਂ ਸ਼ਹਿਰ ਵਿੱਚ ਉਹ ਜਾਰੀ ਰਹਿਣਗੇ। ਉਦਯੋਗਿਕ ਕਾਰਖਾਨੇ ਜਿਨ੍ਹਾਂ ਵਿਚ ਚੌਵੀ ਘੰਟੇ ਸ਼ਿਫਟਾਂ ਲੱਗਦੀਆਂ ਹਨ ਉਨ੍ਹਾਂ ਦਾ ਕੰਮ ਜਾਰੀ ਰਹੇਗਾ । ਪਰ ਨਿੱਜੀ ਦਫਤਰਾਂ ਦੇ ਕਰਮਚਾਰੀਆਂ ਨੂੰ ਕੰਮ ਘਰੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਹੁਕਮ ਕੋਰੂਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਏ ਗਏ ਹਨ।ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਗਲਤ ਕਰ ਰਹੀ ਹੈ, ਕਿਉਂਕਿ ਦੁਕਾਨਾਂ ਬੰਦ ਰਹਿਣ ਕਰਕੇ ਉਨ੍ਹਾਂ ਦੇ ਭਾਰੀ ਨੁਕਸਾਨ ਹੋ ਰਹੇ ਹਨ ।ਸਰਕਾਰ ਵੱਲੋਂ ਉਨ੍ਹਾਂ ਨੂੰ ਮਿਹਨਤ ਕਰਕੇ ਵੀ ਰੋਜ਼ੀ ਰੋਟੀ ਕਮਾਉਣ ਦੇ ਹੁਕਮ ਨਹੀਂ ਹਨ ।

Leave a Reply

Your email address will not be published.