ਲੁਟੇਰਿਆਂ ਨੇ ਫਾਇਨੈਂਸ ਅਧਿਕਾਰੀਆਂ ਵੱਲੋਂ ਦਿਨ ਦਿਹਾੜੇ ਲੁੱਟੇ ਦੋ ਲੱਖ ਚਾਲੀ ਹਜ਼ਾਰ ਰੁਪਏ

Uncategorized

ਕੋਰੋਨਾ ਵਾਇਰਸ ਦੇ ਚਲਦਿਆਂ ਭਾਵੇਂ ਪੁਲਸ ਵਲੋਂ ਥਾਂ ਥਾਂ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ ।ਪਰ ਫਿਰ ਵੀ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਜਿਹੀ ਘਰਾਂ ਦੇ ਵਿੱਚ ਆਪਣੇ ਹੱਥ ਸਾਫ਼ ਕਰ ਜਾਂਦੇ ਹਨ ।

ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਬੱਚੇ ਜਿੱਥੇ ਦੋ ਲੁਟੇਰਿਆਂ ਨੇ ਹਥਿਆਰਾਂ ਦੇ ਸਿਰ ਉੱਪਰ ਇਕ ਨਿੱਜੀ ਫਾਇਨੈਂਸ ਦੇ ਕਰਮਚਾਰੀਆਂ ਕੋਲੋਂ ਦੋ ਲੱਖ ਚਾਲੀ ਹਜ਼ਾਰ ਰੁਪਏ ਦੀ ਲੁੱਟ ਕਰ ਕੇ ਫ਼ਰਾਰ ਹੋ ਗਏ ।ਫਾਇਨਾਂਸ ਕੰਪਨੀ ਦੇ ਮੈਨੇਜਰ ਨੇ ਦੱਸਿਆ ਕਿ ਉਹ ਦੋ ਜਣੇ ਸਨ ਇੱਥੇ ਰੋਜ਼ਾਨਾ ਦੀ ਤਰ੍ਹਾਂ ਸ਼ਹਿਰ ਦੇ ਵਿਚੋਂ ਉਗਰਾਹੀ ਕਰ ਕੇ ਦੋ ਲੱਖ ਚਾਲੀ ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਹੇ ਸਨ ।

ਪਰ ਥੋੜ੍ਹੀ ਦੇਰ ਬਾਅਦ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਅਸਲੇ ਦੀ ਨੋਕ ਤੇ ਉੱਪਰ ਉਨ੍ਹਾਂ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ।ਉਧਰ ਪੁਲੀਸ ਦੇ ਦੱਸਣ ਅਨੁਸਾਰ ਜਦੋਂ ਵੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਸ ਮੌਕੇ ਤੇ ਹੀ ਪਹੁੰਚ ਗਈ ।

ਉਨ੍ਹਾਂ ਦਾ ਕਹਿਣਾ ਹੈ ਕਿ ਹਰ ਜਗ੍ਹਾ ਉੱਪਰ ਲੱਗੇ ਕੈਮਰਿਆਂ ਨੂੰ ਨਿਗਰਾਨੀ ਨਾਲ ਚੈੱਕ ਕੀਤਾ ਜਾ ਰਿਹਾ ਹੈ ।ਅਤੇ ਉਮੀਦ ਹੈ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਪੁਲਸ ਦੀ ਗ੍ਰਿਫਤ ਵਿਚ ਲੈ ਲਿਆ ਜਾਵੇਗਾ

Leave a Reply

Your email address will not be published. Required fields are marked *