ਸਾਡੇ ਦੇਸ਼ ਵਿੱਚ ਸੜਕਾਂ ਉੱਤੇ ਵਾਹਨ ਚਲਾਉਣ ਲਈ ਲਾਇਸੈਂਸ ਦੀ ਕੀ ਮਹੱਤਤਾ ਹੈ ਇਹ ਸਾਰੇ ਜਾਣਦੇ ਹਨ । ਕਿਉਂਕਿ ਜੇ ਕਿਸੇ ਵਾਹਨ ਚਾਲਕ ਕੋਲ ਲਾਇਸੈਂਸ ਨਹੀਂ ਮਿਲਦਾ ਤਾਂ ਉਸ ਦੇ ਖ਼ਿਲਾਫ਼ ਪੁਲੀਸ ਵੱਲੋਂ ਚਲਾਨ ਕੀਤਾ ਜਾਂਦਾ ਹੈ ਅਤੇ ਉਸ ਦਾ ਵਾਹਨ ਜ਼ਬਤ ਕਰ ਲਿਆ ਜਾਂਦਾ ਹੈ,
ਜਿੰਨਾ ਚਿਰ ਵਾਹਨ ਚਾਲਕ ਚਲਾਨ ਨਹੀਂ ਭਰਦਾ ਉਨ੍ਹਾਂ ਚਿਰ ਉਸ ਨੂੰ ਵਾਹਨ ਵਾਪਸ ਨਹੀਂ ਮਿਲਦਾ ।ਹਰੇਕ ਲਾਈਸੰਸ ਦੀ ਇੱਕ ਸਮਾਂ ਸੀਮਾ ਹੁੰਦੀ ਹੈ ਕਿ ਉਹ ਕਿੰਨਾ ਚਿਰ ਵੈਲਿਡ ਰਹੇਗਾ ਅਤੇ ਜੇਕਰ ਕਿਸੇ ਵਾਹਨ ਚਾਲਕ ਦੇ ਲਾਈਸੈਂਸ ਐਕਸਪਾਇਰ ਹੋ ਗਿਆ ਹੈ ਤਾਂ ਉਸ ਨੂੰ ਇੱਕ ਸਾਲ ਦੇ ਅੰਦਰ ਅੰਦਰ ਲਾਇਸੰਸ ਰੀਨਿਊ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਹੋ ਸਕਦਾ ਹੈ
ਉਸ ਨੂੰ ਦੁਬਾਰਾ ਤੋਂ ਲਰਨਿੰਗ ਲਾਇਸੈਂਸ ਅਤੇ ਫਿਰ ਤੋਂ ਪਰਮਾਨੈਂਟ ਲਾਇਸੈਂਸ ਬਣਵਾਉਣਾ ਪਵੇ ।ਸੋ ਬਿਹਤਰ ਇਹੀ ਹੈ ਕਿ ਜੇਕਰ ਲਾਇਸੈਂਸ ਐਕਸਪਾਇਰ ਹੋ ਗਿਆ ਹੈ ਤਾਂ ਉਸ ਨੂੰ ਰੀਨਿਊ ਕਰਵਾਇਆ ਜਾਵੇ।
ਕੋਰੋਨਾ ਦੇ ਚਲਦਿਆਂ ਹੁਣ ਕਿਸੇ ਨੂੰ ਆਰ.ਟੀ.ਓ. ਜਾਣ ਦੀ ਲੋੜ ਨਹੀਂ ਹੈ। ਇਹ ਸੁਵਿਧਾ ਆਨਲਾਈਨ ਵੀ ਮੌਜੂਦ ਹੈ ਅਤੇ ਵੈੱਬਸਾਈਟ ਉੱਤੇ ਜਾ ਕੇ ਲੋੜੀਂਦੇ ਵੇਰਵੇ ਦੇਣ ਤੋਂ ਬਾਅਦ ਅਤੇ ਫੀਸ ਦੇਣ ਤੋਂ ਬਾਅਦ ਇਕ ਲਾਇਸੈਂਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ।