ਪੰਜਾਬ ਸਰਕਾਰ ਦਾ ਬਿਜਲੀ ਮਹਿਕਮਾ ਕੋਰੋਨਾ ਨੂੰ ਹਲਕੇ ਵਿਚ ਲੈ ਰਿਹਾ ਹੈ । ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਕੇ ਕੋਰੋਨਾ ਖਤਮ ਕਰਨਾ ਚਾਹੁੰਦੇ ਹਨ । ਜਿਸ ਕਰਕੇ ਉਨ੍ਹਾਂ ਵੱਲੋਂ ਲਾਕਡਾਊਨ ਲਗਾਇਆ ਗਿਆ ਨਾਈਟ ਕਰਫਿਊ ਲਗਾਇਆ ਗਿਆ ਸਕੂਲ ਕਾਲਜ ਵੀ ਬੰਦ ਕੀਤੇ ਗਏ ।
ਪਰ ਕੈਪਟਨ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ। ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਖਰੜ ਵਿਚ ਜਾ ਕੇ ਦੇਖਿਆ ਗਿਆ ਤਾਂ ਉੱਥੇ ਬਿਜਲੀ ਦਾ ਬਿੱਲ ਭਰਨ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ।
ਜਾਣਕਾਰੀ ਮੁਤਾਬਕ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੁਆਰਾ ਆਨਲਾਈਨ ਬਿਲ ਭਰਵਾਏ ਜਾਂਦੇ ਸੀ ਤਾਂ ਕਿ ਕੋਰੋਨਾ ਨਾ ਫੈਲੇ,ਪਰ ਹੁਣ ਇਸ ਵੈੱਬਸਾਈਟ ਉਤੇ ਬਿਜਲੀ ਦੇ ਬਿੱਲ ਸੋਅ ਨਹੀਂ ਹੋ ਰਹੇ। ਜਿਸ ਕਰਕੇ ਲੋਕਾਂ ਨੂੰ ਆਨਲਾਈਨ ਦੀ ਬਜਾਏ ਆਫਲਾਈਨ ਬਿੱਲ ਭਰਨੇ ਪੈ ਰਹੇ ਹਨ।ਜਦੋਂ ਇਸ ਮਾਮਲੇ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ
ਕਿ ਇਸ ਮਹਿਕਮੇ ਵਿੱਚ ਰੈਵੇਨਿਊ ਅਕਾਊਂਟੈਂਟ ਦੀ ਪੋਸਟ ਖਾਲੀ ਪਈ ਹੈ ,ਜਿਸ ਕਰ ਕੇ ਆਨਲਾਈਨ ਬਿੱਲ ਵੈੱਬਸਾਈਟ ਉੱਤੇ ਸੋਅ ਨਹੀਂ ਹੋ ਰਹੇ। ਪਰ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਕਿਤੇ ਵੀ ਕੋਈ ਪੋਸਟ ਖਾਲੀ ਨਹੀਂ ਹੈ, ਜਿਸ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ।